يَا أَيُّهَا الْمُزَّمِّلُ (1) ਹੇ (ਮੁਹੰਮਦ) ਕੱਪੜੇ ਨੂੰ (ਆਪਣੇ ਆਪ ਉੱਤੇ) ਲਪੇਟਣ ਵਾਲੇ |
قُمِ اللَّيْلَ إِلَّا قَلِيلًا (2) ਰਾਤ ਨੂੰ ਖੜ੍ਹੇ ਹੋਵੇਂ ਪਰੰਤੂ ਥੋੜ੍ਹੀ ਰਾਤ (ਰਹਿੰਦੇ)। |
نِّصْفَهُ أَوِ انقُصْ مِنْهُ قَلِيلًا (3) ਅੱਧੀ ਰਾਤ ਜਾਂ ਉਸ ਤੋਂ ਵੀ ਕੁਝ ਘੱਟ ਕਰ ਦੇਵੋ। |
أَوْ زِدْ عَلَيْهِ وَرَتِّلِ الْقُرْآنَ تَرْتِيلًا (4) ਜਾਂ ਉਸ ਤੋਂ ਕੁਝ ਵਧਾ ਦੇਵੋ ਅਤੇ ਕੁਰਆਨ ਨੂੰ ਰੁਕ-ਰੂਕ ਕੇ ਪੜੋ। |
إِنَّا سَنُلْقِي عَلَيْكَ قَوْلًا ثَقِيلًا (5) ਅਸੀਂ ਤੁਹਾਡੇ ਉੱਪਰ ਭਾਰੀ ਹੁਕਮ ਉਤਾਰਨ ਵਾਲੇ ਹਾ। |
إِنَّ نَاشِئَةَ اللَّيْلِ هِيَ أَشَدُّ وَطْئًا وَأَقْوَمُ قِيلًا (6) ਬੇਸ਼ੱਕ ਰਾਤ ਨੂੰ ਉੱਠਣਾ ਬੇਹੱਦ ਔਖਾ ਹੈ ਅਤੇ ਗੱਲ ਠੀਕ ਨਿਕਲਦੀ ਹੈ। |
إِنَّ لَكَ فِي النَّهَارِ سَبْحًا طَوِيلًا (7) ਬੇਸ਼ੱਕ ਤੁਹਾਨੂੰ ਦਿਨੇ ਬਹੁਤ ਕੰਮ ਰਹਿੰਦਾ ਹੈ। |
وَاذْكُرِ اسْمَ رَبِّكَ وَتَبَتَّلْ إِلَيْهِ تَبْتِيلًا (8) ਅਤੇ ਆਪਣੇ ਰੱਬ ਦਾ ਸਿਮਰਨ ਕਰੋਂ ਅਤੇ ਸਾਰਿਆਂ ਤੋਂ ਅੱਲਗ ਹੋ ਕੇ ਉਸ ਵੱਲ ਧਿਆਨ ਕੇਂਦਰਿਤ ਕਰ ਲਵੋ। |
رَّبُّ الْمَشْرِقِ وَالْمَغْرِبِ لَا إِلَٰهَ إِلَّا هُوَ فَاتَّخِذْهُ وَكِيلًا (9) ਉਹ ਪੂਰਬ ਅਤੇ ਪੱਛਮ ਦਾ ਮਾਲਕ ਹੈ, ਉਸ ਤੋਂ ਬਿਲ੍ਹਾਂ ਕੋਈ ਪੂਜਨਯੋਗ ਨਹੀਂ। ਸੋ ਤੁਸੀਂ ਉਸ ਨੂੰ ਆਪਣਾ ਸਭ ਕੁਝ ਬਣਾ ਲਵੋਂ। |
وَاصْبِرْ عَلَىٰ مَا يَقُولُونَ وَاهْجُرْهُمْ هَجْرًا جَمِيلًا (10) ਅਤੇ ਲੋਕ ਜਿਹੜਾ ਕੁਝ ਆਖਦੇ ਹਨ ਉਸ ਤੇ ਧੀਰਜ ਰੱਖੋ ਅਤੇ ਚੰਗੇ ਤਰੀਕੇ ਨਾਲ ਉਨ੍ਹਾਂ ਤੋਂ ਅਲੱਗ ਹੋ ਜਾਵੋ। |
وَذَرْنِي وَالْمُكَذِّبِينَ أُولِي النَّعْمَةِ وَمَهِّلْهُمْ قَلِيلًا (11) ਅਤੇ ਝੁਠਲਾਉਣ ਵਾਲੇ ਸੰਪੰਨ ਲੋਕਾਂ ਦਾ ਮਾਮਲਾ ਮੇਰੇ ਤੇ ਛੱਡ ਦਿਉ ਅਤੇ ਉਨ੍ਹਾਂ ਨੂੰ ਥੋੜ੍ਹੀ ਜਿਹੀ ਢਿੱਲ ਦੇ ਦੇਵੋ। |
إِنَّ لَدَيْنَا أَنكَالًا وَجَحِيمًا (12) ਸਾਡੇ ਕੋਲ ਬੇੜੀਆਂ ਅਤੇ ਨਰਕ ਹੈ। |
وَطَعَامًا ذَا غُصَّةٍ وَعَذَابًا أَلِيمًا (13) ਅਤੇ ਸੰਘ ਵਿਚ ਫਸਣ ਵਾਲਾ ਭੋਜਣ ਹੈ ਅਤੇ ਦੁੱਖਦਾਇਕ ਸਜ਼ਾ ਹੈ। |
يَوْمَ تَرْجُفُ الْأَرْضُ وَالْجِبَالُ وَكَانَتِ الْجِبَالُ كَثِيبًا مَّهِيلًا (14) ਜਿਸ ਦਿਨ ਧਰਤੀ ਤੇ ਪਹਾੜ ਹਿੱਲਣ ਲੱਗਣਗੇ ਅਤੇ ਪਹਾੜ ਡਿੱਗਦੇ ਹੋਏ ਰੇਤ ਵਾਂਗ ਢੇਰ ਹੋ ਜਾਣਗੇ। |
إِنَّا أَرْسَلْنَا إِلَيْكُمْ رَسُولًا شَاهِدًا عَلَيْكُمْ كَمَا أَرْسَلْنَا إِلَىٰ فِرْعَوْنَ رَسُولًا (15) ਅਸੀਂ ਤੁਹਾਡੇ ਵੱਲ ਇੱਕ ਰਸੂਲ ਭੇਜਿਆ ਹੈ, ਤੁਹਾਡੇ ਤੇ ਗਵਾਹ ਬਣਾ ਕੇ, ਜਿਵੇਂ ਅਸੀਂ ਫਿਰਔਨ ਵੱਲ ਇੱਕ ਰਸੂਲ ਭੇਜਿਆ ਸੀ। |
فَعَصَىٰ فِرْعَوْنُ الرَّسُولَ فَأَخَذْنَاهُ أَخْذًا وَبِيلًا (16) ਫਿਰ ਫਿਰਔਨ ਨੇ ਰਸੂਲ ਦਾ ਕਹਿਣਾ ਨਾ ਮੰਨਿਆਂ ਤਾਂ ਅਸੀਂ' ਉਸ ਨੂੰ ਸਖ਼ਤ ਪਕੜ ਨਾਲ ਫੜ੍ਹ ਲਿਆ। |
فَكَيْفَ تَتَّقُونَ إِن كَفَرْتُمْ يَوْمًا يَجْعَلُ الْوِلْدَانَ شِيبًا (17) ਤਾਂ ਜੇਕਰ ਤੁਸੀਂ ਇਨਕਾਰ ਕੀਤਾ ਤਾਂ ਉੱਸ ਦਿਨ ਦੀ ਸਜ਼ਾ ਤੋਂ ਕਿਵੇਂ ਬਚੋਂਗੇ ਜਿਹੜੀ ਬੱਚਿਆਂ ਨੂੰ ਬੁੱਢਾ ਬਣਾ ਦੇਵੇਗੀ। |
السَّمَاءُ مُنفَطِرٌ بِهِ ۚ كَانَ وَعْدُهُ مَفْعُولًا (18) ਜਿਸ ਵਿਚ ਅਸਮਾਨ ਪਾਟ ਜਾਏਗਾ ਬੇਸ਼ੱਕ ਉਸ (ਅੱਲਾਹ) ਦਾ ਵਾਅਦਾ ਪੂਰਾ ਹੋ ਕੇ ਰਹੇਗਾ। |
إِنَّ هَٰذِهِ تَذْكِرَةٌ ۖ فَمَن شَاءَ اتَّخَذَ إِلَىٰ رَبِّهِ سَبِيلًا (19) ਇਹ ਇੱਕ ਸਿੱਖਿਆ ਹੈ, ਇਸ ਲਈ ਜੇ ਚਾਹੋ ਤਾਂ ਆਪਣੇ ਰੱਬ ਵੱਲ (ਜਾਣ ਵਾਲਾ) ਰਾਹ ਅਪਣਾ ਲਵੋ। |
۞ إِنَّ رَبَّكَ يَعْلَمُ أَنَّكَ تَقُومُ أَدْنَىٰ مِن ثُلُثَيِ اللَّيْلِ وَنِصْفَهُ وَثُلُثَهُ وَطَائِفَةٌ مِّنَ الَّذِينَ مَعَكَ ۚ وَاللَّهُ يُقَدِّرُ اللَّيْلَ وَالنَّهَارَ ۚ عَلِمَ أَن لَّن تُحْصُوهُ فَتَابَ عَلَيْكُمْ ۖ فَاقْرَءُوا مَا تَيَسَّرَ مِنَ الْقُرْآنِ ۚ عَلِمَ أَن سَيَكُونُ مِنكُم مَّرْضَىٰ ۙ وَآخَرُونَ يَضْرِبُونَ فِي الْأَرْضِ يَبْتَغُونَ مِن فَضْلِ اللَّهِ ۙ وَآخَرُونَ يُقَاتِلُونَ فِي سَبِيلِ اللَّهِ ۖ فَاقْرَءُوا مَا تَيَسَّرَ مِنْهُ ۚ وَأَقِيمُوا الصَّلَاةَ وَآتُوا الزَّكَاةَ وَأَقْرِضُوا اللَّهَ قَرْضًا حَسَنًا ۚ وَمَا تُقَدِّمُوا لِأَنفُسِكُم مِّنْ خَيْرٍ تَجِدُوهُ عِندَ اللَّهِ هُوَ خَيْرًا وَأَعْظَمَ أَجْرًا ۚ وَاسْتَغْفِرُوا اللَّهَ ۖ إِنَّ اللَّهَ غَفُورٌ رَّحِيمٌ (20) ਬੇਸ਼ੱਕ ਤੁਹਾਡਾ ਰੱਬ ਜਾਣਦਾ ਹੈ ਕਿ ਤੁਸੀਂ ਲੱਗਭਗ ਦੋ ਤਿਆਹੀ ਰਾਤ ਜਾਂ ਅੱਧੀ ਰਾਤ ਜਾਂ ਇੱਕ ਤਿਆਹੀ ਰਾਤ (ਨਮਾਜ਼ ਲਈ) ਖੜੇ ਹੁੰਦੇ ਹੋ ਅਤੇ ਇੱਕ ਵਰਗ ਤੁਹਾਡੇ ਸਾਥੀਆਂ ਵਿਚੋਂ ਵੀ। ਅਤੇ ਅੱਲਾਹ ਹੀ ਰਾਤ ਅਤੇ ਦਿਨ ਦਾ ਪੈਮਾਨਾਂ ਤੈਅ ਕਰਦਾ ਹੈ। ਉਸ ਨੇ ਜਾਣਿਆਂ ਹੈ ਕਿ ਤੁਸੀਂ ਉਸ ਨੂੰ ਪੂਰਾ ਨਹੀਂ ਕਰ ਸਕੋਗੇ। ਅਤੇ ਉਸ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਹੈ ਹੁਣ ਕੁਰਆਨ ਵਿੱਚੋਂ ਪੜ੍ਹੋ ਜਿੰਨ੍ਹਾ ਤੁਹਾਨੂੰ ਸੌਖਾ ਲੱਗੇ। ਉਸ ਨੇ ਜਾਣਿਆ ਹੈ ਕਿ ਤੁਹਾਡੇ ਵਿਚੋਂ ਰੋਗੀ ਹੋਣਗੇ ਅਤੇ ਕਿੰਨੇ ਲੋਕ ਅੱਲਾਹ ਦੀ ਖੋਜ ਵਿਚ ਧਰਤੀ ਤੇ ਸਫ਼ਰ ਕਰਨਗੇ ਅਤੇ ਦੂਜੇ ਅਜਿਹੇ ਲੋਕ ਵੀ ਹੋਣਗੇ ਜਿਹੜੇ ਅੱਲਾਹ ਦੇ ਰਾਹ ਵਿਚ ਜਿਹਾਦ ਕਰਨਗੇ। ਤਾਂ ਇਸ ਕੁਰਆਨ ਵਿਚੋਂ ਕਰੋ। ਅਤੇ ਅੱਲਾਹ ਨੂੰ ਕਰਜ਼ਾ ਦੇਵੋ, ਵਧੀਆ ਕਰਜ਼ਾ। ਅਤੇ ਜਿਹੜੀ ਨੇਕੀ ਤੁਸੀਂ ਅੱਗੇ ਭੇਜੋਗੇ ਉਸ ਨੂੰ ਅੱਲਾਹ ਦੇ ਕੋਲ ਹਾਜ਼ਿਰ ਦੇਖੌਗੇ। ਉਹ ਉਤਮ ਹੈ ਅਤੇ ਪੁੰਨ ਵਿਚ ਵੱਧ ਹੈ। ਅੱਲਾਹ ਤੋਂ ਮੁਆਫ਼ੀ ਮੰਗੋਂ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮ ਵਾਲਾ ਹੈ। |