هَلْ أَتَىٰ عَلَى الْإِنسَانِ حِينٌ مِّنَ الدَّهْرِ لَمْ يَكُن شَيْئًا مَّذْكُورًا (1) ਕਦੇ ਮਨੁੱਖ ਤੇ ਬੀਤੇ ਸਮੇਂ ਵਿਚ ਇੱਕ ਅਜਿਹਾ ਸਮਾਂ ਵੀ ਆਇਆ ਹੈ ਜਦੋਂ ਉਹ ਕੋਈ ਬਿਆਨ ਕਰਨ ਵਾਲੀ ਵਸਤੂ ਨਹੀਂ ਸੀ। |
إِنَّا خَلَقْنَا الْإِنسَانَ مِن نُّطْفَةٍ أَمْشَاجٍ نَّبْتَلِيهِ فَجَعَلْنَاهُ سَمِيعًا بَصِيرًا (2) ਅਸੀਂ ਮਨੁੱਖ ਨੂੰ ਇੱਕ ਰਲੀ-ਮਿਲੀ ਬੂੰਦ ਤੋਂ ਪੈਦਾ ਕੀਤਾ ਅਤੇ ਅਸੀਂ ਉਸ ਨੂੰ ਪਲਟਦੇ ਰਹੇ। ਫਿਰ ਅਸੀਂ ਉਸ ਨੂੰ ਸੁਣਨ ਵਾਲਾ ਅਤੇ ਦੇਖਣ ਵਾਲਾ ਬਣਾ ਦਿੱਤਾ। |
إِنَّا هَدَيْنَاهُ السَّبِيلَ إِمَّا شَاكِرًا وَإِمَّا كَفُورًا (3) ਅਸੀਂ ਹੀ ਉਸ ਨੂੰ ਰਾਹ ਸਮਝਾਇਆ, ਚਾਹੇ ਉਹ ਸ਼ੁਕਰ ਕਰਨ ਵਾਲਾ ਬਣੇ ਜਾਂ ਨਾ-ਸ਼ੁਕਰਾ। |
إِنَّا أَعْتَدْنَا لِلْكَافِرِينَ سَلَاسِلَ وَأَغْلَالًا وَسَعِيرًا (4) ਅਸੀਂ ਅੱਵਗਿਆਕਾਰੀਆਂ ਲਈ ਬੇੜੀਆਂ ਅਤੇ ਤੌਕ (ਗਲੇ ਦਾ ਪਟਾ) ਅਤੇ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ। |
إِنَّ الْأَبْرَارَ يَشْرَبُونَ مِن كَأْسٍ كَانَ مِزَاجُهَا كَافُورًا (5) ਨੇਕ ਲੋਕ ਅਜਿਹੇ ਪਿਆਲਿਆਂ ਨਾਲ (ਸ਼ਰਾਬ) ਪੀਣਗੇ ਜਿਨ੍ਹਾਂ ਵਿਚ ਕਫੂਰ ਵਾਲੇ ਪਾਣੀ ਦਾ ਮਿਸ਼ਰਨ ਹੋਵੇਗਾ। |
عَيْنًا يَشْرَبُ بِهَا عِبَادُ اللَّهِ يُفَجِّرُونَهَا تَفْجِيرًا (6) ਉਸ (ਵੱਗਦੇ ਹੋਏ) ਝਰਨੇ ਵਿੱਚੋਂ ਅੱਲਾਹ ਦੇ ਬੰਦੇ ਪੀਣਗੇ। ਉਹ ਉਸ ਵਿਚੋਂ' ਸ਼ਾਖਾਂਵਾ (ਛੋਟੀਆਂ ਨਹਿਰਾਂ) ਕੱਢ ਲੈਣਗੇ। |
يُوفُونَ بِالنَّذْرِ وَيَخَافُونَ يَوْمًا كَانَ شَرُّهُ مُسْتَطِيرًا (7) ਉਹ ਲੋਕ ਜ਼ਰੂਰੀ ਕੰਮਾਂ ਨੂੰ ਪੂਰਾ ਕਰਦੇ ਹਨ ਅਤੇ ਅਜਿਹੇ ਦਿਨਾਂ ਤੋਂ ਡਰਦੇ ਹਨ ਜਿਸ ਦੀ ਸਖ਼ਤੀ ਬੜੀ ਵਿਆਪਕ ਹੋਵੇਗੀ। |
وَيُطْعِمُونَ الطَّعَامَ عَلَىٰ حُبِّهِ مِسْكِينًا وَيَتِيمًا وَأَسِيرًا (8) ਅਤੇ ਉਸ ਦੇ ਪ੍ਰੇਮ ਵਿਚ ਫ਼ਕੀਰਾਂ, ਅਨਾਥਾਂ ਅਤੇ ਕੈਦੀਆਂ ਨੂੰ ਭੋਜਨ ਖਵਾਉਂਦੇ ਹਨ। |
إِنَّمَا نُطْعِمُكُمْ لِوَجْهِ اللَّهِ لَا نُرِيدُ مِنكُمْ جَزَاءً وَلَا شُكُورًا (9) ਅਸੀਂ ਜਿਹੜਾ ਤੁਹਾਨੂੰ ਖਵਾਉਂਦੇ ਹਾਂ, ਉਹ ਅੱਲਾਹ ਦੀ ਖੁਸ਼ੀ ਲੈਣ ਲਈ ਹੈ। ਅਸੀਂ ਤੁਹਾਡੇ ਤੋਂ ਨਾ ਕੋਈ ਮੁਆਵਜ਼ਾ ਚਾਹੁੰਦੇ ਹਾਂ ਅਤੇ ਨਾ ਸ਼ੁਕਰਗੁਜ਼ਾਰੀ ਦੀ ਇੱਛਾ। |
إِنَّا نَخَافُ مِن رَّبِّنَا يَوْمًا عَبُوسًا قَمْطَرِيرًا (10) ਬੇਸ਼ੱਕ ਅਸੀਂ ਆਪਣੇ ਰੱਬ ਤੋਂ ਉਸ ਦਿਨ ਦਾ ਖੌਫ਼ ਰਖਦੇ ਹਾਂ ਜਿਹੜਾ ਵਲੋਂ ਇੱਕ ਸਖ਼ਤ ਅਤੇ ਕੌੜਾ ਦਿਨ ਹੋਵੇਗਾ। |
فَوَقَاهُمُ اللَّهُ شَرَّ ذَٰلِكَ الْيَوْمِ وَلَقَّاهُمْ نَضْرَةً وَسُرُورًا (11) ਤਾਂ ਅੱਲਾਹ ਨੇ ਉਸ ਨੂੰ ਉਸ ਦਿਨ ਦੀ ਸਖ਼ਤੀ ਤੋਂ ਬਚਾ ਲਿਆ ਅਤੇ ਉਨ੍ਹਾਂ ਨੂੰ ਤਾਜ਼ਗੀ ਅਤੇ ਖੁਸ਼ੀ ਪ੍ਰਦਾਨ ਕੀਤੀ। |
وَجَزَاهُم بِمَا صَبَرُوا جَنَّةً وَحَرِيرًا (12) ਅਤੇ ਉਨ੍ਹਾਂ ਦੇ ਸਬਰ ਦੇ ਬਦਲੇ ਉਨ੍ਹਾਂ ਨੂੰ ਜੰਨਤ ਅਤੇ ਰੇਸ਼ਮੀ ਕੱਪੜੇ ਬਖਸੇ। |
مُّتَّكِئِينَ فِيهَا عَلَى الْأَرَائِكِ ۖ لَا يَرَوْنَ فِيهَا شَمْسًا وَلَا زَمْهَرِيرًا (13) ਉਹ ਤਖ਼ਤਾਂ ਤੇ (ਸਿਰਾਹਣਿਆੰ) ਨੂੰ ਢੋਅ ਲਾ ਕੇ ਬੈਠੇ ਹੋਣਗੇ। ਉੱਤੇ ਨਾ ਉਹ ਗਰਮੀ ਦਾ ਸਾਹਮਣਾ ਕਰਨਗੇ ਅਤੇ ਨਾ ਸਰਦੀ ਦਾ। |
وَدَانِيَةً عَلَيْهِمْ ظِلَالُهَا وَذُلِّلَتْ قُطُوفُهَا تَذْلِيلًا (14) ਜੰਨਤਾਂ ਦੀ ਛਾਂ ਉਨ੍ਹਾਂ ਤੇ ਝੁਕੀ ਹੋਈ ਹੋਵੇਗੀ ਅਤੇ ਉਸ ਦੇ ਫ਼ਲ ਉਨ੍ਹਾਂ ਦੀ ਪਹੁੰਚ ਵਿਚ ਹੋਣਗੇ। |
وَيُطَافُ عَلَيْهِم بِآنِيَةٍ مِّن فِضَّةٍ وَأَكْوَابٍ كَانَتْ قَوَارِيرَا (15) ਉਨ੍ਹਾਂ ਦੇ ਅੱਗੇ ਚਾਂਦੀ ਦੇ ਭਾਂਡੇ ਅਤੇ ਕੱਚ ਦੇ ਪਿਆਲੇ ਘੁੰਮ ਰਹੇ ਹੋਣਗੇ। |
قَوَارِيرَ مِن فِضَّةٍ قَدَّرُوهَا تَقْدِيرًا (16) ਸ਼ੀਸ਼ੇ ਵੀ ਚਾਂਦੀ ਦੇ ਹੋਣਗੇ, ਜਿੰਨ੍ਹਾ ਨੂੰ ਪਿਲਾਉਣ ਵਾਲਿਆਂ ਨੇ ਠੀਕ ਅੰਦਾਜ਼ੇ ਅਨੁਸਾਰ ਭਰਿਆ ਹੋਵੇਗਾ। |
وَيُسْقَوْنَ فِيهَا كَأْسًا كَانَ مِزَاجُهَا زَنجَبِيلًا (17) ਅਤੇ ਉੱਥੇ ਉਨ੍ਹਾਂ ਨੂੰ ਇੱਕ ਹੋਰ ਜਾਮ ਪਿਆਇਆ ਜਾਵੇਗਾ ਜਿਸ ਵਿਚ ਅਦਰਕ ਦਾ ਮਿਸ਼ਰਨ ਹੋਵੇਗਾ। |
عَيْنًا فِيهَا تُسَمَّىٰ سَلْسَبِيلًا (18) ਇਹ ਉਸ ਵਿਚ ਇੱਕ ਝਰਨਾਂ ਹੈ ਜਿਸ ਨੂੰ “ਸਲਸਬੀਲ” ਕਿਹਾ ਜਾਂਦਾ ਹੈ। |
۞ وَيَطُوفُ عَلَيْهِمْ وِلْدَانٌ مُّخَلَّدُونَ إِذَا رَأَيْتَهُمْ حَسِبْتَهُمْ لُؤْلُؤًا مَّنثُورًا (19) ਅਤੇ ਉਨ੍ਹਾਂ ਦੇ ਕੋਲ ਅਜਿਹੇ ਬੱਚੇ ਘੁੰਮ ਰਹੇ ਹੋਣਗੇ ਜਿਹੜੇ ਹਮੇਸ਼ਾਂ (ਨੌਜਵਾਨ) ਬੱਚੇ ਹੀ ਰਹਿਣਗੇ। ਤੁਸੀ' ਉਨ੍ਹਾਂ ਨੂੰ ਵੇਖੋ ਤਾਂ ਜਾਣੋ ਕਿ ਇਹ ਉਹ ਮੌਤੀ ਹਨ, ਜਿਹੜੇ ਖਿੰਡਾ ਦਿੱਤੇ ਗਏ ਹਨ। |
وَإِذَا رَأَيْتَ ثَمَّ رَأَيْتَ نَعِيمًا وَمُلْكًا كَبِيرًا (20) ਅਤੇ ਤੁਸੀਂ ਜਿੱਥੇ ਵੀ ਦੇਖੋਗੇ (ਉੱਥੇ) ਉਹ ਹੀ ਮਹਾਨ ਨਿਅਮਤ ਵਾਲਾ ਅਤੇ ਅਜ਼ੀਮ ਪਾਤਸ਼ਾਹੀ ਦੇਖੋਂਗੇ। |
عَالِيَهُمْ ثِيَابُ سُندُسٍ خُضْرٌ وَإِسْتَبْرَقٌ ۖ وَحُلُّوا أَسَاوِرَ مِن فِضَّةٍ وَسَقَاهُمْ رَبُّهُمْ شَرَابًا طَهُورًا (21) ਉਨ੍ਹਾਂ ਦੇ ਉੱਪਰ ਪਤਲੇ ਰੇਸ਼ਮ ਦੇ ਹਰੇ ਕੱਪੜੇ ਹੋਣਗੇ ਅਤੇ ਮੋਟੇ ਰੇਸ਼ਮ ਦੇ ਵੀ ਅਤੇ ਉਨ੍ਹਾਂ ਨੂੰ ਚਾਂਦੀ ਦੇ ਕੜੇ (ਕੰਗਨ) ਪਹਿਣਾਏ ਜਾਣਗੇ ਅਤੇ ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਪਵਿੱਤਰ (ਸ਼ਰਾਬ) ਪਿਆਵੇਗਾ। |
إِنَّ هَٰذَا كَانَ لَكُمْ جَزَاءً وَكَانَ سَعْيُكُم مَّشْكُورًا (22) ਬੇਸ਼ੱਕ ਇਹ ਤੁਹਾਡਾ ਼ਦਲ ਹੈ ਅਤੇ ਤੁਹਾਡੀ ਘਾਲ ਕਮਾਈ ਸਵੀਕਾਰ ਹੋਈ। |
إِنَّا نَحْنُ نَزَّلْنَا عَلَيْكَ الْقُرْآنَ تَنزِيلًا (23) ਅਸੀਂ ਤੁਹਾਡੇ ਉੱਪਰ ਥੋੜ੍ਹਾ ਥੋੜ੍ਹਾ ਕਰਕੇ ਕੁਰਆਨ ਉਤਾਰਿਆ। |
فَاصْبِرْ لِحُكْمِ رَبِّكَ وَلَا تُطِعْ مِنْهُمْ آثِمًا أَوْ كَفُورًا (24) ਸੋ ਤੁਸੀਂ ਆਪਣੇ ਰੱਬ ਤੇ ਹੁਕਮ ਤੇ ਧੀਰਜ ਰੱਖੋ ਅਤੇ ਉਸ ਵਿਚ ਕਿਸੇ ਪਾਪੀ ਜਾਂ ਨਾ ਸ਼ੁਕਰੇ ਦੀ ਗੱਲ ਨਾ ਮੰਨੋ। |
وَاذْكُرِ اسْمَ رَبِّكَ بُكْرَةً وَأَصِيلًا (25) ਅਤੇ ਸੁਲ੍ਹਾ ਸ਼ਾਮ ਆਪਣੇ ਰੱਬ ਦਾ ਨਾਮ ਯਾਦ ਕਰੋ। |
وَمِنَ اللَّيْلِ فَاسْجُدْ لَهُ وَسَبِّحْهُ لَيْلًا طَوِيلًا (26) ਅਤੇ ਉਸ ਨੂੰ ਰਾਤ ਨੂੰ ਵੀ ਸਿਜਦਾ ਕਰੋ ਅਤੇ ਰਾਤ ਦੇ ਲੰਮੇ ਹਿੱਸੇ ਵਿਚ ਵੀ ਉਸ ਦੀ ਸਿਫ਼ਤ ਸਲਾਹ ਕਰੋ। |
إِنَّ هَٰؤُلَاءِ يُحِبُّونَ الْعَاجِلَةَ وَيَذَرُونَ وَرَاءَهُمْ يَوْمًا ثَقِيلًا (27) ਇਹ ਲੋਕ ਜਲਦੀ ਮਿਲਣ ਵਾਲੀ ਚੀਜ਼ ਚਾਹੁੰਦੇ ਹਨ ਅਤੇ ਇਨ੍ਹਾਂ ਨੇ ਆਪਣੇ ਪਿੱਛੇ ਇੱਕ ਭਾਰੀ ਦਿਨ ਨੂੰ ਛੱਡ ਰੱਖਿਆ ਹੈ। |
نَّحْنُ خَلَقْنَاهُمْ وَشَدَدْنَا أَسْرَهُمْ ۖ وَإِذَا شِئْنَا بَدَّلْنَا أَمْثَالَهُمْ تَبْدِيلًا (28) ਅਸੀਂ ਹੀ ਉਨ੍ਹਾਂ ਨੂੰ ਪੈਦਾ ਕੀਤਾ ਅਤੇ ਅਸੀਂ ਹੀ ਉਨ੍ਹਾਂ ਦੇ ਢਾਂਚੇ ਨੂੰ ਪੱਕਾ ਕੀਤਾ ਅਤੇ ਜਦੋਂ ਅਸੀਂ ਚਾਹਾਂਗੇ ਤਾਂ ਉਨ੍ਹਾਂ ਦੇ ਬਦਲੇ ਉਨ੍ਹਾਂ ਵਰਗੇ ਹੋਰ ਲੋਕ ਲੈ ਆਵਾਂਗੇ। |
إِنَّ هَٰذِهِ تَذْكِرَةٌ ۖ فَمَن شَاءَ اتَّخَذَ إِلَىٰ رَبِّهِ سَبِيلًا (29) ਇਹ ਇੱਕ ਉਪਦੇਸ਼ ਹੈ ਤਾਂ ਜਿਹੜਾ ਬੰਦਾ ਚਾਹੇ ਆਪਣੇ ਰੱਬ ਵੱਲ (ਜਾਣ ਵਾਲਾ) ਰਾਹ ਅਪਣਾ ਲਵੇ। |
وَمَا تَشَاءُونَ إِلَّا أَن يَشَاءَ اللَّهُ ۚ إِنَّ اللَّهَ كَانَ عَلِيمًا حَكِيمًا (30) ਅਤੇ ਤੁਸੀਂ ਨਹੀਂ ਚਾਹ ਸਕਦੇ ਪਰੰਤੂ ਇਹ ਕਿ ਜਿਹੜਾ ਅੱਲਾਹ ਨੂੰ ਮਨਜ਼ੂਰ ਹੋਵੇ। ਬੇਸ਼ੱਕ ਅੱਲਾਹ ਜਾਣਨ ਵਾਲਾ ਅਤੇ ਬਿਬੇਕ ਵਾਲਾ ਹੈ। |
يُدْخِلُ مَن يَشَاءُ فِي رَحْمَتِهِ ۚ وَالظَّالِمِينَ أَعَدَّ لَهُمْ عَذَابًا أَلِيمًا (31) ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਰਹਿਮਤ ਵਿਚ ਦਾਖਿਲਾ ਦਿੰਦਾ ਹੈ ਅਤੇ ਉਸ ਨੇ ਅੱਤਿਆਚਾਰੀਆਂ ਲਈ ਦੁੱਖਦਾਇਕ ਸਜ਼ਾ ਤਿਆਰ ਕਰ ਰੱਖੀ ਹੈ। |