| عَمَّ يَتَسَاءَلُونَ (1) ਲੋਕ ਕਿਸ ਚੀਜ਼ ਬਾਰੇ ਪੁੱਛ ਰਹੇ ਹਨ।
 | 
| عَنِ النَّبَإِ الْعَظِيمِ (2) ਉਸ ਵੱਡੀ ਸੂਚਨਾ ਬਾਰੇ।
 | 
| الَّذِي هُمْ فِيهِ مُخْتَلِفُونَ (3) ਜਿਸ ਬਾਰੇ ਇਹ ਲੋਕ ਮੱਤਭੇਦ ਕਰਦੇ ਹਨ।
 | 
| كَلَّا سَيَعْلَمُونَ (4) ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ।
 | 
| ثُمَّ كَلَّا سَيَعْلَمُونَ (5) ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ।
 | 
| أَلَمْ نَجْعَلِ الْأَرْضَ مِهَادًا (6) ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ।
 | 
| وَالْجِبَالَ أَوْتَادًا (7) ਅਤੇ ਪਹਾੜਾਂ ਨੂੰ ਮੇਖਾਂ (ਸਹਾਰਾ ਦੇਣ ਵਾਲੇ ਖੰਬੇ)।
 | 
| وَخَلَقْنَاكُمْ أَزْوَاجًا (8) ਅਤੇ ਤੁਹਾਨੂੰ ਅਸੀਂ' ਜੋੜੇ-ਜੋੜੇ ਬਣਾਇਆ।
 | 
| وَجَعَلْنَا نَوْمَكُمْ سُبَاتًا (9) ਅਤੇ ਨੀਂਦ ਨੂੰ ਤੁਹਾਡੀ ਥਕਾਨ ਦੂਰ ਕਰਨ ਲਈ ਬਣਾਇਆ।
 | 
| وَجَعَلْنَا اللَّيْلَ لِبَاسًا (10) ਅਤੇ ਰਾਤ ਨੂੰ ਪਰਦਾ ਬਣਾਇਆ।
 | 
| وَجَعَلْنَا النَّهَارَ مَعَاشًا (11) ਅਤੇ ਅਸੀਂ ਦਿਨ ਨੂੰ ਰੋਜ਼ੀ ਕਮਾਉਣ ਦਾ ਸਮਾਂ ਬਣਾਇਆ।
 | 
| وَبَنَيْنَا فَوْقَكُمْ سَبْعًا شِدَادًا (12) ਅਤੇ ਅਸੀਂ ਤੁਹਾਡੇ ਉੱਪਰ ਸੱਤ ਪੱਕੇ ਅਸਮਾਨ ਬਣਾਏ।
 | 
| وَجَعَلْنَا سِرَاجًا وَهَّاجًا (13) ਅਤੇ ਅਸੀਂ ਉਨ੍ਹਾਂ ਵਿਚ ਇੱਕ ਚਮਕਦਾ ਹੋਇਆ ਦੀਵਾ ਰੱਖ ਦਿੱਤਾ।
 | 
| وَأَنزَلْنَا مِنَ الْمُعْصِرَاتِ مَاءً ثَجَّاجًا (14) ਅਤੇ ਅਸੀਂ ਪਾਣੀ ਨਾਲ ਭਰੇ ਬੱਦਲਾਂ ਰਾਹੀ' ਮੋਹਲੇਧਾਰ ਮੀਂਹ ਵਰਸਾਇਆ।
 | 
| لِّنُخْرِجَ بِهِ حَبًّا وَنَبَاتًا (15) ਤਾਂ ਕਿ ਅਸੀਂ ਉਸ ਦੇ ਰਾਹੀਂ ਅਨਾਜ ਅਤੇ ਸਬਜ਼ੀਆਂ ਉਗਾਈਏ।
 | 
| وَجَنَّاتٍ أَلْفَافًا (16) ਅਤੇ ਸੰਘਣੇ ਬਾਗ਼।
 | 
| إِنَّ يَوْمَ الْفَصْلِ كَانَ مِيقَاتًا (17) ਬੇਸ਼ੱਕ ਫ਼ੈਸਲੇ ਦੇ ਦਿਨ ਦਾ ਸਮਾਂ ਨਿਸ਼ਚਿਤ ਹੈ।
 | 
| يَوْمَ يُنفَخُ فِي الصُّورِ فَتَأْتُونَ أَفْوَاجًا (18) ਜਿਸ ਦਿਨ ਸੂਰ ਵਿਚ ਬਿਗਲ ਵਜਾਇਆ ਜਾਵੇਗਾ, ਫਿਰ ਤੁਸੀਂ ਝੂੰਡਾਂ ਦੇ ਝੁੰਡ ਆਵੋਗੇ।
 | 
| وَفُتِحَتِ السَّمَاءُ فَكَانَتْ أَبْوَابًا (19) ਅਤੇ ਅਸਮਾਨ ਖੌਲ੍ਹ ਦਿੱਤਾ ਜਾਵੇਗਾ, ਫਿਰ ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ।
 | 
| وَسُيِّرَتِ الْجِبَالُ فَكَانَتْ سَرَابًا (20) ਅਤੇ ਪਹਾੜ ਚਲਾ ਦਿੱਤਾ ਜਾਣਗੇ ਉਹ ਰੇਤ ਵਰਗੇ ਹੋ ਜਾਣਗੇ।
 | 
| إِنَّ جَهَنَّمَ كَانَتْ مِرْصَادًا (21) ਬੇਸ਼ੱਕ ਨਰਕ ਘਾਤ ਵਿਚ ਹੈ।
 | 
| لِّلطَّاغِينَ مَآبًا (22) ਬਾਗ਼ੀਆਂ ਦਾ ਟਿਕਾਣਾ।
 | 
| لَّابِثِينَ فِيهَا أَحْقَابًا (23) ਉਸ ਵਿਚ ਉਹ ਲੰਮੇ ਸਮੇਂ ਤੱਕ ਪਏ ਰਹਿਣਗੇ।
 | 
| لَّا يَذُوقُونَ فِيهَا بَرْدًا وَلَا شَرَابًا (24) ਉਸ ਵਿਚ ਨਾ ਉਹ ਕਿਸੇ ਠੰਡਕ ਨੂੰ ਚੱਖਣਗੇ ਅਤੇ ਨਾ ਪੀਣ ਵਾਲੀ ਜ਼ੀਜ਼ ਨੂੰ।
 | 
| إِلَّا حَمِيمًا وَغَسَّاقًا (25) ਪਰੰਤੂ ਖੌਲ੍ਹਦਾ ਪਾਣੀ ਅਤੇ (ਜਖ਼ਮਾਂ ਦੀ) ਪੀਕ।
 | 
| جَزَاءً وِفَاقًا (26) ਉਨ੍ਹਾਂ ਦੇ ਕਰਮ ਅਨੁਸਾਰ ਬਦਲਾ ਹੈ।
 | 
| إِنَّهُمْ كَانُوا لَا يَرْجُونَ حِسَابًا (27) ਉਹ ਹਿਸਾਬ ਦਾ ਡਰ ਨਹੀਂ ਰੱਖਦੇ ਸਨ।
 | 
| وَكَذَّبُوا بِآيَاتِنَا كِذَّابًا (28) ਅਤੇ ਉਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਸੰਪੂਰਨ ਝੁਠਲਾ' ਦਿੱਤਾ।
 | 
| وَكُلَّ شَيْءٍ أَحْصَيْنَاهُ كِتَابًا (29) ਅਤੇ ਅਸੀਂ ਹਰ ਚੀਜ਼ ਨੂੰ ਲਿਖ ਕੇ ਉਸ ਦੀ ਗਿਣਤੀ ਕਰ ਰੱਖੀ ਹੈ।
 | 
| فَذُوقُوا فَلَن نَّزِيدَكُمْ إِلَّا عَذَابًا (30) ਤਾਂ ਚੱਖੋ। ਅਸੀਂ ਤੁਹਾਡੀ ਸਜ਼ਾ ਵਧਾਉਂਦੇ ਜਾਂਵਾਗੇ।
 | 
| إِنَّ لِلْمُتَّقِينَ مَفَازًا (31) ਬੇਸ਼ੱਕ ਡਰਨ ਵਾਲਿਆਂ ਲਈ ਸਫ਼ਲਤਾ ਹੈ।
 | 
| حَدَائِقَ وَأَعْنَابًا (32) ਸ਼ਾਗ਼ ਅਤੇ ਅੰਗੂਰ
 | 
| وَكَوَاعِبَ أَتْرَابًا (33) ਅਤੇ ਬਰਾਬਰ ਉਮਰ ਵਾਲੀਆਂ ਨੌਜਵਾਨ ਲੜਕੀਆਂ।
 | 
| وَكَأْسًا دِهَاقًا (34) ਅਤੇ ਭਰੇ ਹੋਏ ਜਾਮ।
 | 
| لَّا يَسْمَعُونَ فِيهَا لَغْوًا وَلَا كِذَّابًا (35) ਉੱਥੇ ਉਹ ਮਿਥਿਆ ਅਤੇ ਝੂਠੀਆਂ ਗੱਲਾਂ ਨਹੀਂ ਸੁਨਣਗੇ।
 | 
| جَزَاءً مِّن رَّبِّكَ عَطَاءً حِسَابًا (36) ਤੇਰੇ ਰੱਬ ਵੱਲੋਂ ਉਨ੍ਹਾਂ ਦੇ ਕਰਮਾਂ ਦੇ ਅਨੁਸਾਰ ਬਦਲਾ ਹੋਵੇਗਾ।
 | 
| رَّبِّ السَّمَاوَاتِ وَالْأَرْضِ وَمَا بَيْنَهُمَا الرَّحْمَٰنِ ۖ لَا يَمْلِكُونَ مِنْهُ خِطَابًا (37) ਰਹਿਮਾਨ ਵੱਲੋਂ ਜਿਹੜਾ ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਦੇ ਵਿਚਕਾਰ ਦੀਆਂ ਚੀਜ਼ਾਂ ਦਾ ਪਾਲਣਹਾਰ ਹੈ। ਕੋਈ ਤਾਕਤ ਨਹੀਂ ਰੱਖਦਾ ਕਿ ਉਸ ਨਾਲ ਗੱਲ ਕਰੇ।
 | 
| يَوْمَ يَقُومُ الرُّوحُ وَالْمَلَائِكَةُ صَفًّا ۖ لَّا يَتَكَلَّمُونَ إِلَّا مَنْ أَذِنَ لَهُ الرَّحْمَٰنُ وَقَالَ صَوَابًا (38) ਜਿਸ ਦਿਨ ਜਿਬਰੀਲ ਅਤੇ ਫ਼ਰਿਸ਼ਤੇ ਕਤਾਰਾਂ ਬਣਾ ਕੇ ਖੜ੍ਹੇ ਹੋਣਗੇ, (ਉਸ ਵੇਲੇ) ਕੋਈ ਨਹੀਂ' ਬੋਲੇਗਾ। ਪਰੰਤੂ (ਉਸ ਤੋਂ' ਬਿਨ੍ਹਾਂ? ਜਿਸ ਨੂੰ ਰਹਿਮਾਨ ਆਗਿਆ ਦੇਵੇ ਅਤੇ ਉਹ ਯੋਗ ਗੱਲ ਕਹੇਗਾ।)
 | 
| ذَٰلِكَ الْيَوْمُ الْحَقُّ ۖ فَمَن شَاءَ اتَّخَذَ إِلَىٰ رَبِّهِ مَآبًا (39) ਇਹ ਦਿਨ ਨਿਸ਼ਚਿਤ ਹੈ, ਸੌ ਜਿਹੜਾ ਚਾਹੇ ਆਪਣੇ ਰੱਬ ਵੱਲ (ਆਪਣਾ) ਟਿਕਾਣਾ ਬਣਾ ਲਵੇ।
 | 
| إِنَّا أَنذَرْنَاكُمْ عَذَابًا قَرِيبًا يَوْمَ يَنظُرُ الْمَرْءُ مَا قَدَّمَتْ يَدَاهُ وَيَقُولُ الْكَافِرُ يَا لَيْتَنِي كُنتُ تُرَابًا (40) ਅਸੀਂ ਤੁਹਾਨੂੰ ਨੇੜੇ ਆ ਜਾਣ ਵਾਲੀ ਸਜ਼ਾ ਤੋਂ ਡਰਾ ਦਿੱਤਾ ਹੈ। ਜਿਸ ਦਿਨ ਮਨੁੱਖ ਉਸ ਨੂੰ ਦੇਖ ਲਵੇਗਾ, ਜਿਹੜਾ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਤਾਂ ਅਵੱਗਿਆਕਾਰੀ ਆਖੇਗਾ ਕਿ ਕਾਸ਼! ਮੈਂ ਸਿੱਟੀ ਹੁੰਦਾ।
 |