حم (1) ਹਾ. ਮੀਮ.। |
عسق (2) ਏਨ. ਸੀਨ. ਕਾਫ਼.। |
كَذَٰلِكَ يُوحِي إِلَيْكَ وَإِلَى الَّذِينَ مِن قَبْلِكَ اللَّهُ الْعَزِيزُ الْحَكِيمُ (3) ਇਸ ਤਰਾਂ ਤਾਕਤਵਰ ਚੁੱਕੇ ਹਨ, ਉੱਪਰ ਵਹੀ (ਪ੍ਰਕਾਸ਼ਨਾ) ਕਰਦਾ ਹੈ। |
لَهُ مَا فِي السَّمَاوَاتِ وَمَا فِي الْأَرْضِ ۖ وَهُوَ الْعَلِيُّ الْعَظِيمُ (4) ਉਸ (ਅੱਲਾਹ) ਦਾ ਹੀ ਹੈ, ਜਿਹੜਾ ਕੁਝ ਧਰਤੀ ਅਤੇ ਆਕਾਸ਼ਾਂ ਵਿਚ ਹੈ। ਉਹ ਸਭ ਤੋਂ ਵੱਡਾ ਅਤੇ ਵਡਿਆਈ ਯੋਗ ਹੈ। |
تَكَادُ السَّمَاوَاتُ يَتَفَطَّرْنَ مِن فَوْقِهِنَّ ۚ وَالْمَلَائِكَةُ يُسَبِّحُونَ بِحَمْدِ رَبِّهِمْ وَيَسْتَغْفِرُونَ لِمَن فِي الْأَرْضِ ۗ أَلَا إِنَّ اللَّهَ هُوَ الْغَفُورُ الرَّحِيمُ (5) ਨੇੜੇ ਹੈ ਕਿ ਆਕਾਸ਼ ਉੱਪਰੋਂ ਪਾਟ ਜਾਣ ਅਤੇ ਫ਼ਰਿਸ਼ਤੇ ਆਪਣੇ ਰੱਬ ਦੀ ਤਸਬੀਹ (ਪ੍ਰਸੰਸਾ) ਕਰਦੇ ਹਨ, ਉਸ ਦੀ (ਹਮਦ) ਭਾਵ ਸਿਫ਼ਤ ਸਲਾਹ ਦੇ ਨਾਲ। ਅਤੇ ਧਰਤੀ ਵਾਲਿਆਂ ਲਈ ਮੁਆਫ਼ੀ ਮੰਗਦੇ ਹਨ। ਸੁਣ ਲਵੋ ਕਿ ਅੱਲਾਹ ਹੀ ਮੁਆਫ਼ ਕਰਨ ਵਾਲਾ ਹੈ, ਰਹਿਮਤ ਕਰਨ ਵਾਲਾ ਹੈ। |
وَالَّذِينَ اتَّخَذُوا مِن دُونِهِ أَوْلِيَاءَ اللَّهُ حَفِيظٌ عَلَيْهِمْ وَمَا أَنتَ عَلَيْهِم بِوَكِيلٍ (6) ਅਤੇ ਜਿਨ੍ਹਾ ਲੋਕਾਂ ਨੇ ਉਸ ਤੋਂ ਬਿਨਾ ਦੂਜੇ ਕਾਰਜ ਸਾਧਕ (ਪੂਜਕ) ਬਣਾ ਰੱਖੇ ਹਨ, ਅੱਲਾਹ ਨੇ ਉਨ੍ਹਾਂ ਤੇ ਨਿਗ੍ਹਾ ਰੱਖੀ ਹੋਈ ਹੈ। ਅਤੇ ਤੁਸੀਂ (ਮੁਹੰਮਦ ਸ.) ਉਨ੍ਹਾਂ ਲਈ ਜ਼ਿੰਮੇਵਾਰ ਨਹੀਂ । |
وَكَذَٰلِكَ أَوْحَيْنَا إِلَيْكَ قُرْآنًا عَرَبِيًّا لِّتُنذِرَ أُمَّ الْقُرَىٰ وَمَنْ حَوْلَهَا وَتُنذِرَ يَوْمَ الْجَمْعِ لَا رَيْبَ فِيهِ ۚ فَرِيقٌ فِي الْجَنَّةِ وَفَرِيقٌ فِي السَّعِيرِ (7) ਅਤੇ ਅਸੀਂ ਇਸ ਤਰਾਂ ਤੁਹਾਡੇ ਵੱਲ ਅਰਬੀ ਕੁਰਆਨ ਉਤਾਰਿਆ ਹੈ ਤਾਂ ਕਿ ਤੁਸੀਂ ਮੱਕੇ ਵਾਲਿਆਂ ਨੂੰ ਅਤੇ ਉਨ੍ਹਾਂ ਦੇ ਆਸੇ ਪਾਸੇ ਵਾਲਿਆਂ ਨੂੰ ਸਾਵਧਾਨ ਕਰ ਵੇਵੋ। ਅਤੇ ਉਨ੍ਹਾਂ ਨੂੰ ਇੱਕਠੇ ਹੋਣ ਦੇ ਦਿਨ ਬਾਰੇ ਵੀ ਸਾਵਧਾਨ ਕਰੋਂ। ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਇੱਕ ਸਮੂਹ ਜੰਨਤ ਵਿਚ ਹੋਵੇਗਾ ਅਤੇ ਇੱਕ ਅੱਗ ਵਿਚ। |
وَلَوْ شَاءَ اللَّهُ لَجَعَلَهُمْ أُمَّةً وَاحِدَةً وَلَٰكِن يُدْخِلُ مَن يَشَاءُ فِي رَحْمَتِهِ ۚ وَالظَّالِمُونَ مَا لَهُم مِّن وَلِيٍّ وَلَا نَصِيرٍ (8) ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਨ੍ਹਾਂ ਸਾਰਿਆਂ ਨੂੰ ਇੱਕ ਹੀ ਸੰਪਰਦਾ ਬਣਾ ਦਿੰਦਾ। ਪਰੰਤੂ ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਰਹਿਮਤ ਵਿਚ ਦਾਖ਼ਲਾ ਦਿੰਦਾ ਹੈ। ਅਤੇ ਜ਼ਾਲਿਮਾਂ ਦਾ ਕੋਈ ਸਮਰੱਥਕ ਅਤੇ ਸਹਾਇਕ ਨਹੀਂ। |
أَمِ اتَّخَذُوا مِن دُونِهِ أَوْلِيَاءَ ۖ فَاللَّهُ هُوَ الْوَلِيُّ وَهُوَ يُحْيِي الْمَوْتَىٰ وَهُوَ عَلَىٰ كُلِّ شَيْءٍ قَدِيرٌ (9) ਕੀ ਉਨ੍ਹਾਂ ਨੇ ਉਸ ਤੋਂ ਬਿਨਾਂ ਦੂਸਰੇ ਕਾਰਜ ਸਾਧਕ ਬਣਾ ਰੱਖੇ ਹਨ। ਤਾਂ ਅੱਲਾਹ ਹੀ ਕਾਰਜ ਕਰਨ ਵਾਲਾ ਹੈ ਅਤੇ ਉਹ ਹੀ ਮੁਰਦਿਆਂ ਨੂੰ ਜੀਵਤ ਕਰਦਾ ਹੈ ਅਤੇ ਉਹ ਹਰੇਕ ਚੀਜ਼ ਦੀ ਸਮਰੱਥਾ ਰੱਖਦਾ ਹੈ। |
وَمَا اخْتَلَفْتُمْ فِيهِ مِن شَيْءٍ فَحُكْمُهُ إِلَى اللَّهِ ۚ ذَٰلِكُمُ اللَّهُ رَبِّي عَلَيْهِ تَوَكَّلْتُ وَإِلَيْهِ أُنِيبُ (10) ਅਤੇ ਜਿਹੜੀ ਕਿਸੇ ਗੱਲ ਵਿਚ ਤੁਸੀਂ ਮੱਤ-ਭੇਦ ਕਰਦੇ ਹੋ, ਉਸ ਦਾ ਫੈਸਲਾ ਅੱਲਾਹ ਵੱਲੋਂ ਹੀ ਹੋਵੇਗਾ। ਇਹੀ ਅੱਲਾਹ ਮੇਰਾ ਪਾਲਣਹਾਰ ਹੈ। ਉਸ ਉੱਤੇ ਮੈਂ ਵਿਸ਼ਵਾਸ਼ ਕੀਤਾ ਹੈ। ਅਤੇ ਉਸ ਵੱਲ ਹੀ ਮੈਂ ਵਾਪਿਸ ਜਾਣਾ ਹੈ। |
فَاطِرُ السَّمَاوَاتِ وَالْأَرْضِ ۚ جَعَلَ لَكُم مِّنْ أَنفُسِكُمْ أَزْوَاجًا وَمِنَ الْأَنْعَامِ أَزْوَاجًا ۖ يَذْرَؤُكُمْ فِيهِ ۚ لَيْسَ كَمِثْلِهِ شَيْءٌ ۖ وَهُوَ السَّمِيعُ الْبَصِيرُ (11) ਉਹ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕਰਨ ਵਾਲਾ ਹੈ। ਉਸ ਨੇ ਤੁਹਾਡੀ ਜਾਤੀ ਤੋਂ ਜੋੜੇ ਬਣਾਏ। ਪਸ਼ੂਆਂ ਦੇ ਵੀ ਜੋੜੇ ਬਣਾਏ। ਉਨ੍ਹਾਂ ਦੇ ਰਾਹੀ' ਉਹ ਤੁਹਾਡੇ ਵੰਸ਼ ਨੂੰ ਚਲਾਉਂਦਾ ਹੈ। ਕੋਈ ਚੀਜ਼ ਉਸ ਦੇ ਸਮਾਨ ਨਹੀਂ ਅਤੇ ਉਹ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ। |
لَهُ مَقَالِيدُ السَّمَاوَاتِ وَالْأَرْضِ ۖ يَبْسُطُ الرِّزْقَ لِمَن يَشَاءُ وَيَقْدِرُ ۚ إِنَّهُ بِكُلِّ شَيْءٍ عَلِيمٌ (12) ਉਸ ਦੇ ਅਧਿਕਾਰ ਵਿਚ ਧਰਤੀ ਅਤੇ ਆਕਾਸ਼ਾਂ ਦੀਆਂ ਕੁੰਜੀਆਂ ਹਨ। ਉਹ ਜਿਸ ਨੂੰ ਚਾਹੁੰਦਾ ਹੈ ਵਧੇਰੇ ਰਿਜ਼ਕ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ, ਘੱਟ ਕਰ ਦਿੰਦਾ ਹੈ। ਬੇਸ਼ੱਕ ਉਹ ਹਰ ਚੀਜ਼ ਦਾ ਗਿਆਨ ਰੱਖਣ ਵਾਲਾ ਹੈ। |
۞ شَرَعَ لَكُم مِّنَ الدِّينِ مَا وَصَّىٰ بِهِ نُوحًا وَالَّذِي أَوْحَيْنَا إِلَيْكَ وَمَا وَصَّيْنَا بِهِ إِبْرَاهِيمَ وَمُوسَىٰ وَعِيسَىٰ ۖ أَنْ أَقِيمُوا الدِّينَ وَلَا تَتَفَرَّقُوا فِيهِ ۚ كَبُرَ عَلَى الْمُشْرِكِينَ مَا تَدْعُوهُمْ إِلَيْهِ ۚ اللَّهُ يَجْتَبِي إِلَيْهِ مَن يَشَاءُ وَيَهْدِي إِلَيْهِ مَن يُنِيبُ (13) ਅੱਲਾਹ ਨੇ ਤੁਹਾਡੇ ਲਈ ਉਹ ਹੀ ਦੀਨ ਨਿਰਧਾਰਿਤ ਕੀਤਾ ਹੈ, ਜਿਸ ਦਾ ਹੁਕਮ ਉਸ ਨੇ ਨੂਹ ਨੂੰ ਦਿੱਤਾ ਸੀ। ਅਤੇ ਜਿਸ ਦੀ ਪ੍ਰਕਾਸ਼ਨਾ ਅਸੀਂ ਤੁਹਾਡੇ ਵੱਲ ਕੀਤੀ ਹੈ। ਅਤੇ ਜਿਸ ਦਾ ਹੁਕਮ ਅਸੀਂ ਇਬਰਾਹੀਮ, ਮੂਸਾ ਅਤੇ ਈਸਾ ਨੂੰ ਦਿੱਤਾ ਸੀ ਕਿ ਦੀਨ (ਧਰਮ) ਨੂੰ ਸਥਾਪਿਤ ਕਰੋਂ ਅਤੇ ਉਸ ਵਿਚ ਫੁੱਟ ਨਾ ਪਾਉ। ਸ਼ਿਰਕ ਕਰਨ ਵਾਲਿਆਂ ਉੱਤੇ ਇਹ ਗੱਲ ਬਹੁਤ ਭਾਰੀ ਹੈ। ਜਿਸ ਵੱਲ ਤੁਸੀਂ ਉਨ੍ਹਾਂ ਨੂੰ ਬ਼ੂਲਾ ਰਹੇ ਹੋ। ਅੱਲਾਹ ਜਿਸ ਨੂੰ ਚਾਹੁੰਦਾ ਹੈ, ਆਪਣੇ ਵੱਲੋਂ ਉਸਨੂੰ ਚੁਣ ਲੈਂਦਾ ਹੈ। ਅਤੇ ਉਹ ਆਪਣੇ ਵੱਲੋਂ ਉਨ੍ਹਾਂ ਨੂੰ ਨਸੀਹਤ ਕਰਦਾ ਹੈ। ਜਿਹੜੇ ਉਸ ਵੱਲ ਧਿਆਨ ਲਾਉਂਦੇ ਹਨ। |
وَمَا تَفَرَّقُوا إِلَّا مِن بَعْدِ مَا جَاءَهُمُ الْعِلْمُ بَغْيًا بَيْنَهُمْ ۚ وَلَوْلَا كَلِمَةٌ سَبَقَتْ مِن رَّبِّكَ إِلَىٰ أَجَلٍ مُّسَمًّى لَّقُضِيَ بَيْنَهُمْ ۚ وَإِنَّ الَّذِينَ أُورِثُوا الْكِتَابَ مِن بَعْدِهِمْ لَفِي شَكٍّ مِّنْهُ مُرِيبٍ (14) ਜਿਨ੍ਹਾਂ ਲੋਕਾਂ ਨੇ ਭੇਦ ਕੀਤਾ, (ਉਹ ਵੀ) ਇਸ ਤੋਂ ਬਾਅਦ ਕਿ ਉਨ੍ਹਾਂ ਕੋਲ ਗਿਆਨ ਆ ਚੁੱਕਾ ਸੀ, ਸਿਰਫ਼ ਆਪਿਸ ਦੀ ਹੱਠ ਧਰਮੀ ਦੇ ਕਾਰਨ ਵੱਖ ਵੱਖ ਹੋਏ ਅਤੇ ਜੇਕਰ ਤੁਹਾਡੇ ਰੱਬ ਵੱਲੋਂ ਇੱਕ ਮਿੱਥੇ ਸਮੇ ਦੀ ਗੱਲ ਤੈਹ ਨਾ ਹੋ ਚੁੱਕੀ ਹੁੰਦੀ ਤਾਂ ਉਨ੍ਹਾਂ ਦੇ ਵਿਚ ਫ਼ੈਸਲਾ ਕਰ ਦਿੱਤਾ ਜਾਂਦਾ। ਅਤੇ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਤੋਂ ਬਾਅਦ ਕਿਤਾਬ ਦਿੱਤੀ ਗਈ, ਉਹ ਉਸ ਵੱਲੋਂ ਸ਼ੱਕ ਵਿਚ ਪਏ ਹੋਏ ਹਨ। ਜਿਸ ਨੇ ਉਨ੍ਹਾਂ ਨੂੰ ਦੁਬਿਧਾ ਵਿਚ ਪਾ ਦਿੱਤਾ ਹੈ। |
فَلِذَٰلِكَ فَادْعُ ۖ وَاسْتَقِمْ كَمَا أُمِرْتَ ۖ وَلَا تَتَّبِعْ أَهْوَاءَهُمْ ۖ وَقُلْ آمَنتُ بِمَا أَنزَلَ اللَّهُ مِن كِتَابٍ ۖ وَأُمِرْتُ لِأَعْدِلَ بَيْنَكُمُ ۖ اللَّهُ رَبُّنَا وَرَبُّكُمْ ۖ لَنَا أَعْمَالُنَا وَلَكُمْ أَعْمَالُكُمْ ۖ لَا حُجَّةَ بَيْنَنَا وَبَيْنَكُمُ ۖ اللَّهُ يَجْمَعُ بَيْنَنَا ۖ وَإِلَيْهِ الْمَصِيرُ (15) ਸੋ ਤੁਸੀਂ ਇਸ ਵੱਲ ਹੀ ਸੱਦੋਂ ਅਤੇ ਇਸ ਤੇ ਹੀ ਟਿੱਕੇ ਰਹੋਂ। ਜਿਵੇਂ ਤੁਹਾਨੂੰ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਨਾ ਕਰੋ। ਆਖੋ, ਕਿ ਅੱਲਾਹ ਨੇ ਜਿਹੜੀ ਕਿਤਾਬ ਉਤਾਰੀ ਹੈ। ਮੈਂ ਉਸ ਤੇ ਈਮਾਨ ਲਿਆਉਂਦਾ ਹਾਂ। ਅਤੇ ਮੈਨੂੰ ਇਹ ਹੁਕਮ ਪ੍ਰਾਪਤ ਹੋਇਆ ਹੈ ਕਿ ਮੈ' ਤੁਹਾਡੇ ਵਿਚਕਾਰ ਇਨਸਾਫ਼ ਕਰਾਂ। ਅੱਲਾਹ ਸਾਡਾ ਪਾਲਣਹਾਰ ਹੈ ਅਤੇ ਤੁਹਾਡਾ ਵੀ। ਸਾਡੇ ਕਰਮ ਸਾਡੇ ਲਈ ਅਤੇ ਤੁਹਾਡੇ ਕਰਮ ਤੁਹਾਡੇ ਲਈ। ਸਾਡੇ ਅਤੇ ਤੁਹਾਡੇ ਵਿਚ ਕੋਈ ਝਗੜਾ ਨਹੀਂ। ਅੱਲਾਹ ਸਾਨੂੰ ਸਾਰਿਆਂ ਨੂੰ ਇੱਕਠਾ ਕਰੇਗਾ। ਉਸ ਕੌਲ ਹੀ ਜਾਣਾ ਹੈ। |
وَالَّذِينَ يُحَاجُّونَ فِي اللَّهِ مِن بَعْدِ مَا اسْتُجِيبَ لَهُ حُجَّتُهُمْ دَاحِضَةٌ عِندَ رَبِّهِمْ وَعَلَيْهِمْ غَضَبٌ وَلَهُمْ عَذَابٌ شَدِيدٌ (16) ਅਤੇ ਜਿਹੜੇ ਲੋਕ ਅੱਲਾਹ ਦੇ ਬਾਰੇ ਤਰਕ ਵਿਤੱਰਕ ਕਰ ਰਹੇ ਹਨ। ਦੇ ਰੱਬ ਦੇ ਨੇੜੇ ਝੂਠਾ ਹੈ। ਅਤੇ ਉਨ੍ਹਾਂ ਤੇ ਗੁੱਸਾ ਹੈ ਅਤੇ ਉਨ੍ਹਾਂ ਲਈ ਸਖ਼ਤ ਸਜ਼ਾ ਹੈ। |
اللَّهُ الَّذِي أَنزَلَ الْكِتَابَ بِالْحَقِّ وَالْمِيزَانَ ۗ وَمَا يُدْرِيكَ لَعَلَّ السَّاعَةَ قَرِيبٌ (17) ਅੱਲਾਹ ਹੀ ਜਿਸ ਨੇ ਹੱਕ ਨਾਲ ਕਿਤਾਬ ਉਤਾਰੀ ਅਤੇ ਤੱਕੜੀ ਵੀ ਅਤੇ ਤੁਹਾਨੂੰ ਕੀ ਪਤਾ ਹੋ ਸਕਦਾ ਉਹ ਘੜੀ ਨੇੜੇ ਹੋਵੇ। |
يَسْتَعْجِلُ بِهَا الَّذِينَ لَا يُؤْمِنُونَ بِهَا ۖ وَالَّذِينَ آمَنُوا مُشْفِقُونَ مِنْهَا وَيَعْلَمُونَ أَنَّهَا الْحَقُّ ۗ أَلَا إِنَّ الَّذِينَ يُمَارُونَ فِي السَّاعَةِ لَفِي ضَلَالٍ بَعِيدٍ (18) ਜਿਹੜੇ ਲੋਕ ਉਸ ਤੇ ਭਰੋਸਾ ਨਹੀਂ ਰੱਖਦੇ, ਉਹ ਉਸ ਦੀ ਜਲਦੀ ਕਰ ਰਹੇ ਹਨ। ਅਤੇ ਜਿਹੜੇ ਲੋਕ ਸੱਚ ਹੈ। ਯਾਦ ਰੱਖੋ, ਕਿ ਜਿਹੜੇ ਲੋਕ ਉਸ ਘੜੀ (ਕਿਆਮਤ) ਦੇ ਬਾਰੇ ਬਹਿਸ ਕਰਦੇ ਹਨ, ਉਹ ਸਿਰੇ ਦੇ ਕੁਰਾਹੀਏ ਹਨ। |
اللَّهُ لَطِيفٌ بِعِبَادِهِ يَرْزُقُ مَن يَشَاءُ ۖ وَهُوَ الْقَوِيُّ الْعَزِيزُ (19) ਅੱਲਾਹ ਆਪਣੇ ਬੰਦਿਆਂ ਤੇ ਕਿਰਪਾ ਕਰਨ ਵਾਲਾ ਹੈ। ਉਹ ਜਿਸ ਨੂੰ ਚਾਹੁੰਦਾ ਹੈ, ਰਿਜ਼ਕ ਦਿੰਦਾ ਹੈ। ਉਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ। |
مَن كَانَ يُرِيدُ حَرْثَ الْآخِرَةِ نَزِدْ لَهُ فِي حَرْثِهِ ۖ وَمَن كَانَ يُرِيدُ حَرْثَ الدُّنْيَا نُؤْتِهِ مِنْهَا وَمَا لَهُ فِي الْآخِرَةِ مِن نَّصِيبٍ (20) ਜਿਹੜਾ ਬੰਦਾ ਪ੍ਰਲੋਕ ਦੀ ਖੇਤੀ ਦੀ ਇੱਛਾ ਰੱਖਦਾ ਹੋਵੇ, ਅਸੀਂ ਉਸ ਨੂੰ ਉਸ ਦੀ ਖੇਤੀ ਵਿਚ ਉਨਤੀ ਬਖਸ਼ਾਂਗੇ। ਜਿਹੜਾ ਬੰਦਾ ਸੰਸਾਰ ਦੀ ਖੇਤੀ ਦੀ ਇੱਛਾ ਕਰੇ, ਅਸੀਂ ਉਸ ਨੂੰ ਉਸ ਵਿਚੋਂ ਕੁਝ ਦੇ ਦਿੰਦੇ ਹਾਂ। ਪ੍ਰਲੋਕ ਵਿਚ ਉਸ ਦਾ ਕੋਈ ਹਿੱਸਾ ਨਹੀਂ। |
أَمْ لَهُمْ شُرَكَاءُ شَرَعُوا لَهُم مِّنَ الدِّينِ مَا لَمْ يَأْذَن بِهِ اللَّهُ ۚ وَلَوْلَا كَلِمَةُ الْفَصْلِ لَقُضِيَ بَيْنَهُمْ ۗ وَإِنَّ الظَّالِمِينَ لَهُمْ عَذَابٌ أَلِيمٌ (21) ਕੀ ਇਨ੍ਹਾਂ ਦੇ ਕੁਝ ਸ਼ਰੀਕ ਹਨ, ਜਿਨ੍ਹਾਂ ਨੇ ਇਨ੍ਹਾਂ ਲਈ ਅਜਿਹਾ ਦੀਨ ਨਿਰਧਾਰਤ ਕੀਤਾ ਹੈ, ਜਿਸ ਦੀ ਅੱਲਾਹ ਨੇ ਆਗਿਆ ਨਹੀਂ ਦਿੱਤੀ। ਅਤੇ ਜੇਕਰ ਫੈਸਲੇ ਦੀ ਗੱਲ ਤੈਹ ਨਾ ਹੋ ਚੁੱਕੀ ਹੁੰਦੀ ਤਾਂ ਉਨ੍ਹਾਂ ਦਾ ਨਿਰਣਾ ਕਰ ਦਿੱਤਾ ਜਾਂਦਾ। ਬੇਸ਼ੱਕ ਜ਼ਾਲਿਮਾਂ ਲਈ ਚੁੱਖ ਦਾਇਕ ਸਜ਼ਾ ਹੈ। |
تَرَى الظَّالِمِينَ مُشْفِقِينَ مِمَّا كَسَبُوا وَهُوَ وَاقِعٌ بِهِمْ ۗ وَالَّذِينَ آمَنُوا وَعَمِلُوا الصَّالِحَاتِ فِي رَوْضَاتِ الْجَنَّاتِ ۖ لَهُم مَّا يَشَاءُونَ عِندَ رَبِّهِمْ ۚ ذَٰلِكَ هُوَ الْفَضْلُ الْكَبِيرُ (22) ਤੁਸੀਂ ਜ਼ਾਲਮਾਂ ਨੂੰ ਦੇਖੋਗੇ ਕਿ ਉਹ ਉਸ ਤੋਂ ਡਰ ਰਹੇ ਹੋਣਗੇ, ਜਿਹੜਾ ਉਨ੍ਹਾਂ ਨੇ ਕਮਾਇਆ। ਅਤੇ ਉਹ ਉਨ੍ਹਾਂ ਤੇ ਜ਼ਰੂਰ ਡਿੱਗਣ ਵਾਲਾ ਹੈ। ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ। ਉਹ ਜੰਨਤਾਂ ਦੇ ਬਾਗ਼ ਵਿਚ ਹੋਣਗੇ। ਉਨ੍ਹਾਂ ਲਈ ਉਨ੍ਹਾਂ ਦੇ ਰੱਬ ਦੇ ਕੋਲ ਉਹ ਸਾਰਾ ਕੁਝ ਹੋਵੇਗਾ, ਜਿਹੜਾ ਉਹ ਚਾਹੁਣਗੇ। ਇਹ ਵੱਡਾ ਤੋਹਫ਼ਾ ਹੈ। |
ذَٰلِكَ الَّذِي يُبَشِّرُ اللَّهُ عِبَادَهُ الَّذِينَ آمَنُوا وَعَمِلُوا الصَّالِحَاتِ ۗ قُل لَّا أَسْأَلُكُمْ عَلَيْهِ أَجْرًا إِلَّا الْمَوَدَّةَ فِي الْقُرْبَىٰ ۗ وَمَن يَقْتَرِفْ حَسَنَةً نَّزِدْ لَهُ فِيهَا حُسْنًا ۚ إِنَّ اللَّهَ غَفُورٌ شَكُورٌ (23) ਇਹ ਚੀਜ਼ ਹੈ ਜਿਸ ਦੀ ਖੁਸ਼ਖਬਰੀ ਅੱਲਾਹ ਆਪਣੇ ਉਨ੍ਹਾਂ ਬੰਦਿਆਂ ਨੂੰ ਦਿੰਦਾ ਹੈ। ਜਿਹੜੇ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ। ਆਖੋ, ਕਿ ਮੈਂ ਇਸ ਲਈ ਤੁਹਾਡੇ ਤੋਂ ਕੋਈ ਫ਼ਲ ਨਹੀਂ ਮੰਗਦਾ ਪਰ ਇੱਕਠੇ ਰਹਿਣ ਦੀ ਪ੍ਰੇਮ ਭਾਵਨਾ (ਜ਼ਰੂਰ ਚਾਹੀਦੀ ਹੈ)। ਅਤੇ ਜਿਹੜਾ ਬੰਦਾ ਕੋਈ ਨੇਕੀ ਕਰੇਗਾ, ਅਸੀਂ ਉਸ ਲਈ ਪੁੰਨ ਵਧਾ ਦੇਵਾਂਗੇ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਅਤੇ ਗੁਣਾਂ ਦਾ ਕਦਰਦਾਨ ਹੈ। |
أَمْ يَقُولُونَ افْتَرَىٰ عَلَى اللَّهِ كَذِبًا ۖ فَإِن يَشَإِ اللَّهُ يَخْتِمْ عَلَىٰ قَلْبِكَ ۗ وَيَمْحُ اللَّهُ الْبَاطِلَ وَيُحِقُّ الْحَقَّ بِكَلِمَاتِهِ ۚ إِنَّهُ عَلِيمٌ بِذَاتِ الصُّدُورِ (24) ਕੀ ਉਹ ਆਖਦੇ ਹਨ ਕਿ ਇਸ (ਰਸੂਲ) ਨੇ ਅੱਲਾਹ ਤੇ ਝੂਠ ਘੜ ਲਿਆ। ਤਾਂ ਜੇਕਰ ਅੱਲਾਹ ਚਾਹੇ ਤਾਂ ਉਹ ਤੁਹਾਡੇ ਦਿਲ ਤੇ ਮੋਹਰ ਲਗਾ ਦੇਵੇ। ਅੱਲਾਹ ਝੂਠ ਨੂੰ ਮਿਟਾ ਦਿੰਦਾ ਹੈ ਅਤੇ ਸੱਚ ਨੂੰ ਆਪਣੀਆਂ ਗੱਲਾਂ ਨਾਲ ਸਾਬਿਤ ਕਰਦਾ ਹੈ। ਬੇਸ਼ੱਕ ਉਹ ਦਿਲਾਂ ਦੀਆਂ ਗੱਲਾਂ ਨੂੰ ਜਾਣਦਾ ਹੈ। |
وَهُوَ الَّذِي يَقْبَلُ التَّوْبَةَ عَنْ عِبَادِهِ وَيَعْفُو عَنِ السَّيِّئَاتِ وَيَعْلَمُ مَا تَفْعَلُونَ (25) ਅਤੇ ਉਹ ਹੀ ਹੈ ਜਿਹੜੇ ਆਪਣੇ ਬੰਦਿਆਂ ਦੀ ਤੌਬਾ ਸਵੀਕਾਰ ਕਰਦਾ ਹੈ ਅਤੇ ਬੁਰਾਈਆਂ ਨੂੰ ਮੁਆਫ਼ ਕਰਦਾ ਹੈ। ਉਹ ਜਾਣਦਾ ਹੈ ਜਿਹੜਾ ਕੁਝ ਤੁਸੀਂ ਕਰਦੇ ਹੋ। |
وَيَسْتَجِيبُ الَّذِينَ آمَنُوا وَعَمِلُوا الصَّالِحَاتِ وَيَزِيدُهُم مِّن فَضْلِهِ ۚ وَالْكَافِرُونَ لَهُمْ عَذَابٌ شَدِيدٌ (26) ਅਤੇ ਉਹ ਉਨ੍ਹਾਂ ਲੋਕਾਂ ਦੀਆਂ ਬੇਨਤੀਆਂ ਸਵੀਕਾਰ ਕਰਦਾ ਹੈ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ। ਉਹ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਵਧੇਰੇ ਦਿੰਦਾ ਹੈ। ਅਤੇ ਜਿਹੜੇ ਇਨਕਾਰੀ ਹਨ, ਉਨ੍ਹਾਂ ਲਈ ਸਖ਼ਤ ਸਜ਼ਾ ਹੈ। |
۞ وَلَوْ بَسَطَ اللَّهُ الرِّزْقَ لِعِبَادِهِ لَبَغَوْا فِي الْأَرْضِ وَلَٰكِن يُنَزِّلُ بِقَدَرٍ مَّا يَشَاءُ ۚ إِنَّهُ بِعِبَادِهِ خَبِيرٌ بَصِيرٌ (27) ਅਤੇ ਜੇਕਰ ਅੱਲਾਹ ਆਪਣੇ ਬੰਦਿਆਂ ਲਈ ਰਿਜ਼ਕ ਖੌਲ ਦਿੰਦਾ ਤਾਂ ਉਹ ਧਰਤੀ ਤੇ ਵਿਗਾੜ ਪਾਉਂਦੇ। ਪਰੰਤੂ ਉਹ ਜਿਹੜੀ ਵੀ ਚੀਜ਼ ਉਤਾਰਦਾ ਹੈ ਅਨੁਮਾਨ ਅਨੁਸਾਰ ਉਤਾਰਦਾ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਨੂੰ ਜਾਣਨ ਵਾਲਾ ਹੈ, ਦੇਖਣ ਵਾਲਾ ਹੈ। |
وَهُوَ الَّذِي يُنَزِّلُ الْغَيْثَ مِن بَعْدِ مَا قَنَطُوا وَيَنشُرُ رَحْمَتَهُ ۚ وَهُوَ الْوَلِيُّ الْحَمِيدُ (28) ਅਤੇ ਉਹ ਹੀ ਹੈ ਜਿਹੜਾ ਲੋਕਾਂ ਦੇ ਨਿਰਾਸ਼ ਹੋ ਜਾਣ ਤੋਂ ਬਾਅਦ ਵਰਖਾ ਕਰਦਾ ਹੈ ਅਤੇ ਆਪਣੀ ਰਹਿਮਤ ਖਿਲਾਰ ਦਿੰਦਾ ਹੈ। ਅੱਲਾਹ ਕਾਰਜ ਰਾਸ ਕਰਨ ਵਾਲਾ ਅਤੇ ਸਿਫ਼ਤ ਦੇ ਲਾਇਕ ਹੈ। |
وَمِنْ آيَاتِهِ خَلْقُ السَّمَاوَاتِ وَالْأَرْضِ وَمَا بَثَّ فِيهِمَا مِن دَابَّةٍ ۚ وَهُوَ عَلَىٰ جَمْعِهِمْ إِذَا يَشَاءُ قَدِيرٌ (29) ਅਤੇ ਧਰਤੀ ਅਤੇ ਆਕਾਸ਼ ਨੂੰ ਪੈਦਾ ਕਰਨਾ ਉਸ ਦੀਆਂ ਨਿਸ਼ਾਨੀਆਂ ਵਿਚੋਂ ਹੈ। ਅਤੇ ਉਹ ਜੀਵਨਧਾਰੀ, ਜਿਹੜੇ ਉਸਨੇ ਇਨ੍ਹਾਂ (ਧਰਤੀ ਤੇ ਆਕਾਸ਼) ਵਿਚ ਫੈਲਾਏ ਹਨ, ਉਹ ਇਨ੍ਹਾਂ ਨੂੰ ਇੱਕਠੇ ਕਰਨ ਦੀ ਤਾਕਤ ਰੱਖਦਾ ਹੈ। ਜਦੋਂ ਵੀ ਉਹ ਇਨ੍ਹਾਂ ਨੂੰ ਇਕੱਠਾ ਕਰਨਾ ਚਾਹੇ। |
وَمَا أَصَابَكُم مِّن مُّصِيبَةٍ فَبِمَا كَسَبَتْ أَيْدِيكُمْ وَيَعْفُو عَن كَثِيرٍ (30) ਅਤੇ ਜਿਹੜੀ ਆਫ਼ਤ ਤੁਹਾਡੇ ਤੇ ਆਉਂਦੀ ਹੈ, ਉਹ ਤੁਹਾਡੇ ਹੱਥਾਂ ਨਾਲ ਕਮਾਏ ਕਰਮਾ ਦੇ ਕਾਰਨ ਆਉਂਦੀ ਹੈ। ਅਤੇ ਬਹੁਤ ਸਾਰੇ ਪਾਪਾਂ ਨੂੰ ਉਹ ਮੁਆਫ਼ ਕਰ ਦਿੰਦਾ ਹੈ। |
وَمَا أَنتُم بِمُعْجِزِينَ فِي الْأَرْضِ ۖ وَمَا لَكُم مِّن دُونِ اللَّهِ مِن وَلِيٍّ وَلَا نَصِيرٍ (31) ਅਤੇ ਤੂਸੀਂ ਧਰਤੀ ਵਿਚ ਅੱਲਾਹ ਦੀ ਪਕੜ ਵਿਚੋਂ ਨਿਕਲ ਨਹੀਂ ਸਕਦੇ। ਅਤੇ ਅੱਲਾਹ ਤੋਂ ਬਿਨਾਂ ਨਾ ਤੁਹਾਡਾ ਕੋਈ ਕੰਮ ਬਣਾਉਣ ਵਾਲਾ ਹੈ ਅਤੇ ਨਾ ਕੋਈ ਸਾਥੀ। |
وَمِنْ آيَاتِهِ الْجَوَارِ فِي الْبَحْرِ كَالْأَعْلَامِ (32) ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ ਕਿ ਜਹਾਜ ਸਮੁੰਦਰ ਵਿਚ ਚਲਦੇ ਹਨ, ਜਿਵੇਂ ਪਹਾੜ। |
إِن يَشَأْ يُسْكِنِ الرِّيحَ فَيَظْلَلْنَ رَوَاكِدَ عَلَىٰ ظَهْرِهِ ۚ إِنَّ فِي ذَٰلِكَ لَآيَاتٍ لِّكُلِّ صَبَّارٍ شَكُورٍ (33) ਜੇਕਰ ਉਹ ਚਾਹੇ ਤਾਂ ਉਹ ਹਵਾ ਨੂੰ ਰੋਕ ਦੇਵੇ, ਫਿਰ ਉਹ ਸਮੁੰਦਰ ਦੇ ਤਲ ਉੱਤੇ ਖੜੇ ਰਹਿ ਜਾਣ। ਬੇਸ਼ੱਕ ਇਸ ਦੇ ਅੰਦਰ ਹਰੇਕ ਉਸ ਬੰਦੇ ਲਈ ਨਿਸ਼ਾਨੀਆਂ ਹਨ, ਜਿਹੜਾ ਧੀਰਜ ਰੱਖਣ ਵਾਲਾ ਅਤੇ ਸ਼ੁਕਰ ਕਰਨ ਵਾਲਾ ਹੈ। |
أَوْ يُوبِقْهُنَّ بِمَا كَسَبُوا وَيَعْفُ عَن كَثِيرٍ (34) ਜਾਂ ਉਹ ਉਨ੍ਹਾਂ ਨੂੰ, ਉਨ੍ਹਾਂ ਦੇ ਕਰਮਾ ਦੇ ਕਾਰਨ ਨਸ਼ਟ ਕਰ ਦੇਵੇ ਜਾਂ ਬਹੁਤ ਸਾਰੇ ਲੋਕਾਂ ਨੂੰ ਮੁਆਫ਼ ਕਰ ਦੇਵੇ। |
وَيَعْلَمَ الَّذِينَ يُجَادِلُونَ فِي آيَاتِنَا مَا لَهُم مِّن مَّحِيصٍ (35) ਅਤੇ ਤਾਂ ਜੋ ਜਾਣ ਲੈਣ ਉਹ ਲੋਕ ਜਿਹੜੇ ਸਾਡੀਆਂ ਨਿਸ਼ਾਨੀਆਂ ਲਈ ਬਹਿਸਾਂ ਕਰਦੇ ਹਨ। (ਉਹ ਸਮਝ ਲੈਣ) ਕਿ ਉਨ੍ਹਾਂ ਦੇ ਭੱਜਣ ਦੀ ਕੋਈ ਜਗ੍ਹਾ ਨਹੀਂ। |
فَمَا أُوتِيتُم مِّن شَيْءٍ فَمَتَاعُ الْحَيَاةِ الدُّنْيَا ۖ وَمَا عِندَ اللَّهِ خَيْرٌ وَأَبْقَىٰ لِلَّذِينَ آمَنُوا وَعَلَىٰ رَبِّهِمْ يَتَوَكَّلُونَ (36) ਇਸ ਲਈ ਜਿਹੜਾ ਕੁਝ ਤੁਹਾਨੂੰ ਮਿਲਿਆ ਹੈ, ਉਹ ਸਿਰਫ਼ ਦੁਨਿਆਵੀ ਜੀਵਨ ਦੀ ਅਸਥਾਈ ਸੁੱਖ ਸਮੱਗਰੀ ਹੈ। ਅਤੇ ਜਿਹੜਾ ਕੁਝ ਅੱਲਾਹ ਦੇ ਕੋਲ ਹੈ, ਉਹ ਜ਼ਿਆਦਾ ਵਧੀਆ ਹੈ ਅਤੇ ਉਨ੍ਹਾਂ ਲੋਕਾਂ ਲਈ ਬਾਕੀ ਰਹਿਣ ਵਾਲਾ ਹੈ, ਜਿਹੜੇ ਈਮਾਨ ਲਿਆਏ ਅਤੇ ਉਹ ਅੱਲਾਹ ਤੇ ਭਰੋਸਾ ਰੱਖਦੇ ਹਨ। |
وَالَّذِينَ يَجْتَنِبُونَ كَبَائِرَ الْإِثْمِ وَالْفَوَاحِشَ وَإِذَا مَا غَضِبُوا هُمْ يَغْفِرُونَ (37) ਅਤੇ ਉਹ ਲੋਕ ਜਿਹੜੇ ਵੱਡੇ ਪਾਪਾਂ ਤੋਂ ਅਤੇ ਅਸ਼ਲੀਲਤਾ ਤੋਂ ਬਚਦੇ ਹਨ ਅਤੇ ਜਦੋਂ' ਉਨ੍ਹਾਂ ਨੂੰ ਗੁੱਸਾ ਆਉਂਦਾ ਹੈ। ਤਾਂ ਉਹ ਮੁਆਫ਼ ਕਰ ਦਿੰਦੇ ਹਨ। |
وَالَّذِينَ اسْتَجَابُوا لِرَبِّهِمْ وَأَقَامُوا الصَّلَاةَ وَأَمْرُهُمْ شُورَىٰ بَيْنَهُمْ وَمِمَّا رَزَقْنَاهُمْ يُنفِقُونَ (38) ਅਤੇ ਉਹ ਜਿਨ੍ਹਾਂ ਨੇ ਆਪਣੇ ਰੱਬ ਦੇ ਸੱਦੇ ਨੂੰ ਸਵੀਕਾਰ ਕੀਤਾ ਅਤੇ ਨਮਾਜ਼ ਸਥਾਪਿਤ ਕੀਤੀ ਅਤੇ ਉਹ ਆਪਣਾ ਕੰਮ ਆਪਸੀ ਸਲਾਹ ਨਾਲ ਕਰਦੇ ਹਨ ਅਤੇ ਅਸੀਂ ਜਿਹੜਾ ਕੁਝ ਉਨ੍ਹਾਂ ਨੂੰ ਪ੍ਰਦਾਨ ਕੀਤਾ ਹੈ, ਉਹ ਉਸ ਵਿਚੋਂ ਖਰਚ ਕਰਦੇ ਹਨ। |
وَالَّذِينَ إِذَا أَصَابَهُمُ الْبَغْيُ هُمْ يَنتَصِرُونَ (39) ਅਤੇ ਉਹ ਲੋਕ ਕਿ ਜਦੋਂ ਉਨ੍ਹਾਂ ਤੇ ਹਮਲਾ ਹੁੰਦਾ ਹੈ, ਤਾਂ ਉਹ ਬਦਲਾ ਲੈਂਦੇ ਹਨ। |
وَجَزَاءُ سَيِّئَةٍ سَيِّئَةٌ مِّثْلُهَا ۖ فَمَنْ عَفَا وَأَصْلَحَ فَأَجْرُهُ عَلَى اللَّهِ ۚ إِنَّهُ لَا يُحِبُّ الظَّالِمِينَ (40) ਬੁਰਾਈ ਦਾ ਬਦਲਾ ਹੈ, ਉਸ ਵਰਗੀ ਹੀ ਬੁਰਾਈ। ਫਿਰ ਜਿਸ ਨੇ ਮੁਆਫ਼ ਕਰ ਦਿੱਤਾ ਅਤੇ ਸੁਧਾਰ ਕੀਤਾ, ਤਾਂ ਉਸ ਦਾ ਫ਼ਲ ਅੱਲਾਹ ਦੇ ਕੋਲ ਹੈ। ਬੇਸ਼ੱਕ ਉਹ ਜ਼ਾਲਿਮਾਂ ਨੂੰ ਪਸੰਦ ਨਹੀਂ ਕਰਦਾ। |
وَلَمَنِ انتَصَرَ بَعْدَ ظُلْمِهِ فَأُولَٰئِكَ مَا عَلَيْهِم مِّن سَبِيلٍ (41) ਅਤੇ ਜਿਹੜਾ ਬੰਦਾ ਆਪਣੇ ਉੱਪਰ ਜ਼ੁਲਮ ਹੋਣ ਤੋਂ ਬਾਅਦ ਬਦਲਾ ਲਏ ਤਾਂ ਅਜਿਹੇ ਲੋਕਾਂ ਦੇ ਉੱਪਰ ਕੋਈ ਅਰੋਪ ਨਹੀਂ। |
إِنَّمَا السَّبِيلُ عَلَى الَّذِينَ يَظْلِمُونَ النَّاسَ وَيَبْغُونَ فِي الْأَرْضِ بِغَيْرِ الْحَقِّ ۚ أُولَٰئِكَ لَهُمْ عَذَابٌ أَلِيمٌ (42) ਦੌਸ਼ ਸਿਰਫ਼ ਉਨ੍ਹਾਂ ਤੇ ਹੈ, ਜਿਹੜੇ ਲੋਕਾਂ ਤੇ ਜ਼ੁਲਮ ਕਰਦੇ ਹਨ ਅਤੇ ਧਰਤੀ ਤੇ ਨਜਾਇਜ਼ ਤੌਰ ਤੇ ਵਿਰੋਧ ਕਰਦੇ ਹਨ। ਇਹ ਹੀ ਲੋਕ ਹਨ ਜਿਨ੍ਹਾਂ ਲਈ ਦਰਦਨਾਕ ਸਜ਼ਾ ਹੈ। |
وَلَمَن صَبَرَ وَغَفَرَ إِنَّ ذَٰلِكَ لَمِنْ عَزْمِ الْأُمُورِ (43) ਅਤੇ ਜਿਸ ਬੰਦੇ ਨੇ ਧੀਰਜ ਰੱਖਿਆ ਅਤੇ ਮੁਆਫ਼ ਕਰ ਦਿੱਤਾ, ਤਾਂ ਬੇਸ਼ੱਕ ਇਹ ਹਿੰਮਤ ਦਾ ਕੰਮ ਹੈ। |
وَمَن يُضْلِلِ اللَّهُ فَمَا لَهُ مِن وَلِيٍّ مِّن بَعْدِهِ ۗ وَتَرَى الظَّالِمِينَ لَمَّا رَأَوُا الْعَذَابَ يَقُولُونَ هَلْ إِلَىٰ مَرَدٍّ مِّن سَبِيلٍ (44) ਅਤੇ ਜਿਹੜੇ ਬੰਦੇ ਨੂੰ ਅੱਲਾਹ ਕੁਰਾਹੇ ਪਾ ਦੇਵੇ ਤਾਂ ਉਸ ਤੋਂ ਬਾਅਦ ਉਸ ਦਾ ਕੋਈ ਸਾਥੀ ਨਹੀਂ। ਅਤੇ ਤੁਸੀਂ ਜ਼ਾਲਮਾਂ ਨੂੰ ਦੇਖੋਗੇ ਕਿ ਜਦੋਂ ਉਹ ਸਜ਼ਾ ਨੂੰ ਪ੍ਰਾਪਤ ਕਰਨਗੇ ਤਾਂ ਉਹ ਆਖਣਗੇ ਕਿ ਕੀ ਵਾਪਿਸ ਜਾਣ ਦਾ ਕੋਈ ਤਰੀਕਾ ਹੈ। ਅਤੇ ਤੁਸੀਂ ਉਨ੍ਹਾਂ ਨੂੰ ਦੇਖੋਗੇ ਕਿ ਉਹ ਨਰਕ ਦੇ ਸਾਹਮਣੇ ਲਿਆਏ ਜਾਣਗੇ। |
وَتَرَاهُمْ يُعْرَضُونَ عَلَيْهَا خَاشِعِينَ مِنَ الذُّلِّ يَنظُرُونَ مِن طَرْفٍ خَفِيٍّ ۗ وَقَالَ الَّذِينَ آمَنُوا إِنَّ الْخَاسِرِينَ الَّذِينَ خَسِرُوا أَنفُسَهُمْ وَأَهْلِيهِمْ يَوْمَ الْقِيَامَةِ ۗ أَلَا إِنَّ الظَّالِمِينَ فِي عَذَابٍ مُّقِيمٍ (45) ਉਹ ਅਪਮਾਨ ਨਾਲ ਝੁੱਕੇ ਹੋਏ ਹੋਣਗੇ। ਛੁਪੀਆਂ ਹੋਈਆਂ ਨਜ਼ਰਾਂ ਨਾਲ ਦੇਖਦੇ ਹੋਣਗੇ। ਅਤੇ ਈਮਾਨ ਵਾਲੇ ਆਖਣਗੇ ਕਿ ਘਾਟੇ ਵਾਲੇ ਉਹ ਹੀ ਲੋਕ ਹਨ, ਜਿਨ੍ਹਾਂ ਨੇ ਕਿਆਮਤ ਦੇ ਦਿਨ ਦੇ ਦਿਨ ਆਪਣੇ ਆਪ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਘਾਟੇ ਵਿਚ ਪਾ ਦਿੱਤਾ। ਸੁਣ ਲਵੋ, ਜ਼ਾਲਿਮ ਲੋਕ ਹਮੇਸ਼ਾ ਸਜ਼ਾ ਵਿਚ ਰਹਿਣਗੇ। |
وَمَا كَانَ لَهُم مِّنْ أَوْلِيَاءَ يَنصُرُونَهُم مِّن دُونِ اللَّهِ ۗ وَمَن يُضْلِلِ اللَّهُ فَمَا لَهُ مِن سَبِيلٍ (46) ਅਤੇ ਉਨ੍ਹਾਂ ਲਈ ਕੋਈ ਸਹਾਇਕ ਨਹੀਂ' ਹੋਵੇਗਾ, ਜਿਹੜਾ ਅੱਲਾਹ ਦੇ ਮੁਕਾਬਲੇ ਉਸ ਦੀ ਮਦਦ ਕਰੇ। ਅੱਲਾਹ ਜਿਸ ਨੂੰ ਕੁਰਾਹੇ ਪਾ ਦੇਵੇ, ਤਾਂ ਉਸ ਲਈ ਕੋਈ ਰਾਹ ਨਹੀਂ। |
اسْتَجِيبُوا لِرَبِّكُم مِّن قَبْلِ أَن يَأْتِيَ يَوْمٌ لَّا مَرَدَّ لَهُ مِنَ اللَّهِ ۚ مَا لَكُم مِّن مَّلْجَإٍ يَوْمَئِذٍ وَمَا لَكُم مِّن نَّكِيرٍ (47) ਤੁਸੀਂ ਆਪਣੇ ਰੱਬ ਦਾ ਸੱਦਾ ਕਬੂਲ ਕਰੋਂ, ਇਸ ਤੋਂ ਪਹਿਲਾਂ ਕਿ ਅਜਿਹਾ ਦਿਨ ਆ ਜਾਵੇ, ਜਦੋਂ ਅੱਲਾਹ ਵੱਲੋਂ ਟਲਣਾ ਨਹੀਂ ਹੋਵੇਗਾ। ਉਸ ਦਿਨ ਤੁਹਾਡੇ ਲਈ ਨਾ ਕੋਈ ਸ਼ਰਣ ਹੋਵੇਗੀ ਅਤੇ ਨਾ ਤੁਸੀਂ ਕਿਸੇ ਚੀਜ਼ ਤੋਂ ਮੂੰਹ ਮੋੜ ਸਕੋਗੇ। |
فَإِنْ أَعْرَضُوا فَمَا أَرْسَلْنَاكَ عَلَيْهِمْ حَفِيظًا ۖ إِنْ عَلَيْكَ إِلَّا الْبَلَاغُ ۗ وَإِنَّا إِذَا أَذَقْنَا الْإِنسَانَ مِنَّا رَحْمَةً فَرِحَ بِهَا ۖ وَإِن تُصِبْهُمْ سَيِّئَةٌ بِمَا قَدَّمَتْ أَيْدِيهِمْ فَإِنَّ الْإِنسَانَ كَفُورٌ (48) ਇਸ ਲਈ ਜਦੋਂ ਉਹ ਮੂੰਹ ਮੋੜਣ ਤਾਂ ਅਸੀਂ ਤੁਹਾਨੂੰ ਉਨ੍ਹਾਂ ਉੱਪਰ ਰਖਵਾਲੇ ਬਣਾ ਕੇ ਨਹੀਂ ਭੇਜਿਆ। ਤੁਹਾਡੀ ਜਿੰਮੇਵਾਰੀ ਸਿਰਫ਼ (ਸੁਨੇਹਾ) ਪਹੁੰਚਾਉਂਣਾ ਹੈ। ਅਤੇ ਮਨੁੱਖ ਨੂੰ ਜਦੋਂ ਅਸੀਂ ਆਪਣੀ ਕਿਰਪਾ ਨਾਲ ਨਿਹਾਲ ਕਰਦੇ ਹਾਂ, ਤਾਂ ਉਹ ਉਸ ਨਾਲ ਖੁਸ਼ ਹੋ ਜਾਂਦਾ ਹੈ। ਅਤੇ ਜੇਕਰ ਉਨ੍ਹਾਂ ਦੇ ਕੀਤੇ ਕਰਮਾ ਦੇ ਬਦਲੇ ਉਨ੍ਹਾਂ ਨੂੰ ਕੋਈ ਤਕਲੀਫ਼ ਆ ਜਾਂਦੀ ਹੈ, ਤਾਂ ਇਨਸਾਨ ਨਾ-ਸ਼ੁਕਰੀ ਕਰਨ ਲੱਗ ਜਾਂਦਾ ਹੈ। |
لِّلَّهِ مُلْكُ السَّمَاوَاتِ وَالْأَرْضِ ۚ يَخْلُقُ مَا يَشَاءُ ۚ يَهَبُ لِمَن يَشَاءُ إِنَاثًا وَيَهَبُ لِمَن يَشَاءُ الذُّكُورَ (49) ਆਕਾਸ਼ਾਂ ਅਤੇ ਧਰਤੀ ਦੀ ਬਾਦਸ਼ਾਹੀ ਅੱਲਾਹ ਲਈ ਹੀ ਹੈ, ਉਹ ਜਿਸ ਨੂੰ ਚਾਹੁੰਦਾ ਹੈ ਪੈਦਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਧੀਆਂ ਬਖਸ਼ਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਪੁੱਤਰ ਪ੍ਰਦਾਨ ਕਰਦਾ ਹੈ। |
أَوْ يُزَوِّجُهُمْ ذُكْرَانًا وَإِنَاثًا ۖ وَيَجْعَلُ مَن يَشَاءُ عَقِيمًا ۚ إِنَّهُ عَلِيمٌ قَدِيرٌ (50) ਜਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਧੀਆਂ ਪੁੱਤਰਾਂ ਨੂੰ ਇਕੱਠੇ ਕਰ ਦਿੰਦਾ ਹੈ। ਅਤੇ ਜਿਸ ਨੂੰ ਚਾਹੁੰਦਾ ਹੈ ਬੇਔਲਾਦ ਰਖਦਾ ਹੈ। ਬੇਸ਼ੱਕ ਉਹ ਜਾਣਨ ਵਾਲਾ ਅਤੇ ਸਮਰੱਥਾ ਰੱਖਣ ਵਾਲਾ ਹੈ। |
۞ وَمَا كَانَ لِبَشَرٍ أَن يُكَلِّمَهُ اللَّهُ إِلَّا وَحْيًا أَوْ مِن وَرَاءِ حِجَابٍ أَوْ يُرْسِلَ رَسُولًا فَيُوحِيَ بِإِذْنِهِ مَا يَشَاءُ ۚ إِنَّهُ عَلِيٌّ حَكِيمٌ (51) ਅਤੇ ਕਿਸੇ ਮਨੁੱਖ ਕੋਲ ਇਹ ਤਾਕਤ ਨਹੀ ਕਿ ਉਸ ਅੱਲਾਹ ਨਾਲ ਗੱਲ ਕਰ ਸਕੇ, ਪਰੰਤੂ ਵਹੀ ਦੇ ਰਾਹੀ' ਜਾ ਪਰਦੇ ਦੇ ਪਿੱਛੇ ਤੋਂ ਜਾਂ ਉਹ ਕਿਸੇ ਫ਼ਰਿਸ਼ਤੇ ਨੂੰ ਭੇਜ ਦੇਵੇ ਕਿ ਉਹ ਉਸ ਦੀ ਆਗਿਆ ਨਾਲ ਵਹੀ ਕਰ ਦੇਵੇ, ਜੇਕਰ ਉਹ ਚਾਹੇ। ਬੇਸ਼ੱਕ ਉਹ ਸਭ ਤੋਂ ਉੱਪਰ ਹੈ। ਬਿਬੇਕ ਵਾਲਾ ਹੈ। |
وَكَذَٰلِكَ أَوْحَيْنَا إِلَيْكَ رُوحًا مِّنْ أَمْرِنَا ۚ مَا كُنتَ تَدْرِي مَا الْكِتَابُ وَلَا الْإِيمَانُ وَلَٰكِن جَعَلْنَاهُ نُورًا نَّهْدِي بِهِ مَن نَّشَاءُ مِنْ عِبَادِنَا ۚ وَإِنَّكَ لَتَهْدِي إِلَىٰ صِرَاطٍ مُّسْتَقِيمٍ (52) ਅਤੇ ਇਸ ਤਰਾਂ ਅਸੀਂ ਤੁਹਾਡੇ ਵੱਲ ਪ੍ਰਕਾਸ਼ਨਾ ਕੀਤੀ ਹੈ। ਆਪਣੇ ਹੁਕਮ ਨਾਲ ਇੱਕ ਰੂਹ-ਹੁਲ-ਕੁਦੂਸ (ਹਜ਼ਰਤ ਜਿਬਰਾਈਲ ਫ਼ਰਿਸ਼ਤਾ) ਰਾਹੀਂ। ਤੁਸੀਂ ਨਾ ਜਾਣਦੇ ਸੀ ਕਿ ਕਿਤਾਬ ਕੀ ਚੀਜ਼ ਹੈ। ਅਤੇ ਨਾ ਇਹ ਜਾਣਦੇ ਸੀ ਕਿ ਈਮਾਨ ਕੀ ਚੀਜ਼ ਹੈ। ਪਰੰਤੂ ਅਸੀਂ ਇਸ ਚਾਹੁੰਦੇ ਹਾਂ, ਨਸੀਹਤ ਪ੍ਰਾਨ ਕਰਦੇ ਹਾਂ। ਬੇਸ਼ੱਕ ਤੁਸੀਂ ਇੱਕ ਸਿੱਧੇ ਰਾਹ ਤੇ ਹੋ ਅਤੇ ਮਾਰਗ ਦਰਸ਼ਨ ਕਰ ਰਹੇ ਹੋ। |
صِرَاطِ اللَّهِ الَّذِي لَهُ مَا فِي السَّمَاوَاتِ وَمَا فِي الْأَرْضِ ۗ أَلَا إِلَى اللَّهِ تَصِيرُ الْأُمُورُ (53) ਉਸ ਅੱਲਾਹ ਦੇ ਰਾਹ ਵੱਲ ਜਿਸ ਦਾ ਉਹ ਸਾਰਾ ਕੁਝ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਵਿਚ ਹੈ। ਸੁਣ ਲਵੋ, ਸਾਰੇ ਮਾਮਲੇ ਅੱਲਾਹ ਹੀ ਵੱਲ ਮੋੜੇ ਜਾਣ ਵਾਲੇ ਹਨ। |