تَبَارَكَ الَّذِي بِيَدِهِ الْمُلْكُ وَهُوَ عَلَىٰ كُلِّ شَيْءٍ قَدِيرٌ (1) ਉਹ ਬੜਾ ਬਰਕਤ ਵਾਲਾ ਹੈ, ਜਿਸ ਦੇ ਹੱਥ ਵਿਚ ਬਾਦਸ਼ਾਹੀ ਹੈ ਅਤੇ ਉਹ ਹਰ ਚੀਜ਼ ਦੇ ਸਮਰੱਥ ਹੈ। |
الَّذِي خَلَقَ الْمَوْتَ وَالْحَيَاةَ لِيَبْلُوَكُمْ أَيُّكُمْ أَحْسَنُ عَمَلًا ۚ وَهُوَ الْعَزِيزُ الْغَفُورُ (2) ਜਿਸ ਨੇ ਮੋਤ ਅਤੇ ਜੀਵਨ ਨੂੰ ਪੈਦਾ ਕੀਤਾ। ਤਾਂ ਕਿ ਉਹ ਤੁਹਾਨੂੰ ਪਰਖੇ ਕਿ ਤੁਹਾਡੇ ਵਿਚੋਂ ਕੌਣ ਚੰਗੇ ਕੰਮ ਕਰਦਾ ਹੈ। ਉਹ ਸ਼ਕਤੀਸ਼ਾਲੀ ਹੈ, ਮੁਆਫ਼ ਕਰਨ ਵਾਲਾ ਹੈ। |
الَّذِي خَلَقَ سَبْعَ سَمَاوَاتٍ طِبَاقًا ۖ مَّا تَرَىٰ فِي خَلْقِ الرَّحْمَٰنِ مِن تَفَاوُتٍ ۖ فَارْجِعِ الْبَصَرَ هَلْ تَرَىٰ مِن فُطُورٍ (3) ਜਿਸ ਨੇ ਉੱਪਰ ਥੱਲੇ ਸੱਤ ਅਸਮਾਨ ਬਣਾਏ। ਤੁਸੀਂ ਰਹਿਮਾਨ ਦੀ ਸਿਰਜਨਾ ਵਿਚੋਂ ਕੋਈ ਦੋਸ਼ ਨਹੀਂ ਦੇਖੋਗੇ। ਫਿਰ ਨਜ਼ਰ ਲਾ ਕੇ ਵੇਖ ਲਵੋ, ਕਿਤੇ ਤੁਹਾਨੂੰ ਕੋਈ ਵਿਗਾੜ ਦਿਖਾਈ ਦਿੰਦਾ ਹੈ। |
ثُمَّ ارْجِعِ الْبَصَرَ كَرَّتَيْنِ يَنقَلِبْ إِلَيْكَ الْبَصَرُ خَاسِئًا وَهُوَ حَسِيرٌ (4) ਫਿਰ ਬਾਰ ਬਾਰ ਨਜ਼ਰਾਂ ਲਾ ਕੇ ਦੇਖ ਲਵੋ, ਨਜ਼ਰਾਂ ਅਸਫ਼ਲ ਹੋ ਕੇ ਥੱਕ ਕੇ ਤੁਹਾਡੇ ਵੱਲ ਵਾਪਿਸ ਆ ਜਾਣਗੀਆਂ। |
وَلَقَدْ زَيَّنَّا السَّمَاءَ الدُّنْيَا بِمَصَابِيحَ وَجَعَلْنَاهَا رُجُومًا لِّلشَّيَاطِينِ ۖ وَأَعْتَدْنَا لَهُمْ عَذَابَ السَّعِيرِ (5) ਅਤੇ ਅਸੀਂ ਨੇੜੇ ਦੇ ਆਕਾਸ਼ ਨੂੰ ਦੀਵਿਆਂ ਨਾਲ ਸਜਾਇਆ ਹੈ। ਅਤੇ ਅਸੀਂ ਇਨ੍ਹਾਂ ਨੂੰ ਸੈਤਾਨਾਂ ਨੂੰ ਮਾਰਨ ਦਾ ਜ਼ਰੀਆ ਬਣਾਇਆ ਹੈ ਅਤੇ ਅਸੀਂ ਉਨ੍ਹਾਂ ਲਈ ਨਰਕ ਦੀ ਸਜ਼ਾ ਤਿਆਰ ਕਰ ਰੱਖੀ ਹੈ। |
وَلِلَّذِينَ كَفَرُوا بِرَبِّهِمْ عَذَابُ جَهَنَّمَ ۖ وَبِئْسَ الْمَصِيرُ (6) ਅਤੇ ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਨੂੰ ਝੁਠਲਾਇਆ, ਉਨ੍ਹਾਂ ਲਈ ਨਰਕ ਦੀ ਸਜ਼ਾ ਹੈ ਅਤੇ ਇਹ ਬੂਰਾ ਟਿਕਾਣਾ ਹੈ। |
إِذَا أُلْقُوا فِيهَا سَمِعُوا لَهَا شَهِيقًا وَهِيَ تَفُورُ (7) ਜਦੋਂ ਉਹ ਉਸ ਵਿਚ ਸੁੱਟੇ ਜਾਣਗੇ, ਤਾਂ ਉਹ ਉਸ ਨਰਕ ਦੀਆਂ ਚੀਕਾਂ ਸੁਨਣਗੇ। |
تَكَادُ تَمَيَّزُ مِنَ الْغَيْظِ ۖ كُلَّمَا أُلْقِيَ فِيهَا فَوْجٌ سَأَلَهُمْ خَزَنَتُهَا أَلَمْ يَأْتِكُمْ نَذِيرٌ (8) ਅਤੇ ਉਹ (ਜੋਸ਼ ਨਾਲ) ਉਬਲਦੀ ਹੋਵੇਗੀ ਇਉਂ ਲੱਗੇਗਾ ਜਿਵੇਂ ਉਹ ਗੁੱਸੇ ਨਾਲ ਪਾਟ ਜਾਵੇਗੀ। ਜਦੋਂ ਉਸ ਵਿਚ ਕੋਈ ਗਰੋਹ ਸੁਟਿਆ ਜਾਵੇਗਾ, ਤਾਂ ਨਰਕ ਦੇ ਪਹਿਰੇਦਾਰ ਉਨ੍ਹਾਂ ਨੂੰ ਪੁੱਛਣਗੇ ਕਿ ਕੀ ਤੁਹਾਡੇ ਕੋਲ ਕੋਈ ਡਰਾਉਣ ਵਾਲਾ (ਸਮਝਾਉਣ ਵਾਲਾ) ਨਹੀਂ ਆਇਆ ਸੀ |
قَالُوا بَلَىٰ قَدْ جَاءَنَا نَذِيرٌ فَكَذَّبْنَا وَقُلْنَا مَا نَزَّلَ اللَّهُ مِن شَيْءٍ إِنْ أَنتُمْ إِلَّا فِي ضَلَالٍ كَبِيرٍ (9) ਉਹ ਆਖਣਗੇ ਕਿ ਹਾਂ, ਸਾਡੇ ਕੋਲ ਡਰਾਉਣ ਵਾਲਾ ਆਇਆ ਸੀ। ਫਿਰ ਅਸੀਂ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਅਤੇ ਅਸੀਂ ਕਿਹਾ ਕਿ ਅੱਲਾਹ ਨੇ ਕੋਈ ਚੀਜ਼ ਨਹੀਂ ਉਤਾਰੀ। ਤੁਸੀਂ ਲੋਕ ਤਾਂ ਭਾਰੀ ਕੁਰਾਹੇ ਪਏ ਹੋਏ ਹੋ। |
وَقَالُوا لَوْ كُنَّا نَسْمَعُ أَوْ نَعْقِلُ مَا كُنَّا فِي أَصْحَابِ السَّعِيرِ (10) ਅਤੇ ਉਹ ਆਖਣਗੇ ਕਿ ਜੇਕਰ ਅਸੀ ਸੁਣਦੇ ਜਾਂ ਸਮਝਦੇ ਤਾਂ ਅਸੀਂ ਨਰਕ ਵਾਲਿਆਂ ਵਿਚੋਂ' ਨਾ ਹੁੰਦੇ। |
فَاعْتَرَفُوا بِذَنبِهِمْ فَسُحْقًا لِّأَصْحَابِ السَّعِيرِ (11) ਸੋ ਉਹ ਆਪਣੇ ਪਾਪਾਂ ਨੂੰ ਸਵੀਕਾਰ ਕਰਨਗੇ। ਤਾਂ ਲਾਹਣਤ ਹੋਵੇ ਨਰਕ ਵਾਲਿਆਂ ਤੇ। |
إِنَّ الَّذِينَ يَخْشَوْنَ رَبَّهُم بِالْغَيْبِ لَهُم مَّغْفِرَةٌ وَأَجْرٌ كَبِيرٌ (12) ਜਿਹੜੇ ਲੋਕ ਬਿਨ੍ਹਾਂ ਦੇਖਿਆਂ ਆਪਣੇ ਰੱਬ ਤੋਂ ਡਰਦੇ ਹਨ, ਉਨ੍ਹਾਂ ਲਈ ਮੁਆਫ਼ੀ ਅਤੇ ਵੱਡਾ ਬਦਲਾ ਹੈ। |
وَأَسِرُّوا قَوْلَكُمْ أَوِ اجْهَرُوا بِهِ ۖ إِنَّهُ عَلِيمٌ بِذَاتِ الصُّدُورِ (13) ਅਤੇ ਤੁਸੀਂ ਆਪਣੀ ਗੱਲ ਮਨ ਵਿਚ ਆਖੋ ਜਾਂ ਮੂੰਹੋਂ ਬੋਲ ਕੇ ਆਖੋਂ, ਉਹ ਦਿਲਾਂ ਦੀਆਂ ਗੱਲਾਂ ਜਾਣਦਾ ਹੈ। |
أَلَا يَعْلَمُ مَنْ خَلَقَ وَهُوَ اللَّطِيفُ الْخَبِيرُ (14) ਕੀ ਉਹ ਨਾ ਜਾਣਦਾ ਹੋਵੇਗਾ, ਜਿਸ ਨੇ (ਸਭ ਕੁਝ) ਪੈਦਾ ਕੀਤਾ ਹੈ। ਉਹ ਹਰ ਰਾਜ਼ ਜਾਣਨ ਵਾਲਾ ਅਤੇ (ਹਰ ਤਰ੍ਹਾਂ ਦੀ) ਖ਼ਬਰ ਰੱਖਣ ਵਾਲਾ ਹੈ। |
هُوَ الَّذِي جَعَلَ لَكُمُ الْأَرْضَ ذَلُولًا فَامْشُوا فِي مَنَاكِبِهَا وَكُلُوا مِن رِّزْقِهِ ۖ وَإِلَيْهِ النُّشُورُ (15) ਉਹ ਹੀ ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਬਰਾਬਰ ਕਰ ਦਿੱਤਾ ਤਾਂ ਕਿ ਤੁਸੀ ਉਸ ਦੇ ਰਾਹਾਂ ਤੇ ਤੁਰੋ ਅਤੇ ਉਸ (ਅੱਲਾਹ) ਦੇ ਦਿੱਤੇ ਰਿਜ਼ਕ ਵਿਚੋਂ ਖਾਉ ਅਤੇ ਉਸ ਵੱਲ ਹੀ ਵਾਪਿਸ ਮੁੜਨਾ ਹੈ। |
أَأَمِنتُم مَّن فِي السَّمَاءِ أَن يَخْسِفَ بِكُمُ الْأَرْضَ فَإِذَا هِيَ تَمُورُ (16) ਕੀ ਤੁਸੀਂ ਉਸ ਤੋਂ ਬੇ-ਫ਼ਿਕਰੇ ਹੋ ਗਏ ਹੋ। ਜਿਹੜਾਂ ਆਕਾਸ਼ਾਂ ਵਿਚ ਹੈ ਕਿ ਤੁਹਾਨੂੰ ਧਰਤੀ ਵਿਚ ਧੱਸਾ ਦੇਵੇ ਫਿਰ ਉਹ ਕੰਬਣ ਲੱਗੇ। |
أَمْ أَمِنتُم مَّن فِي السَّمَاءِ أَن يُرْسِلَ عَلَيْكُمْ حَاصِبًا ۖ فَسَتَعْلَمُونَ كَيْفَ نَذِيرِ (17) ਕੀ ਤੁਸੀਂ ਉਸ ਤੋਂ' ਬੇ-ਫਿਕਰੇ ਹੋ ਗਏ ਹੋ ਜਿਹੜਾ ਆਕਾਸ਼ ਵਿਚ ਹੈ, ਕਿ ਉਹ ਤੁਹਾਡੇ ਤੇ ਪੱਥਰਾ ਕਰ ਦੇਣ ਵਾਲੀ ਹਵਾ ਭੇਜ ਦੇਵੇ। ਫਿਰ ਤੁਸੀਂ ਸਮਝ ਲਵੌਗੇ ਕਿ ਮੇਰਾ ਭੈਅ-ਭੀਤ ਕਰਨਾ ਕਿਹੋ ਜਿਹਾ ਹੈ। |
وَلَقَدْ كَذَّبَ الَّذِينَ مِن قَبْلِهِمْ فَكَيْفَ كَانَ نَكِيرِ (18) ਅਤੇ ਉਨ੍ਹਾਂ ਨੇ ਝੁਠਲਾਇਆ, ਜਿਹੜੇ ਉਨ੍ਹਾਂ ਤੋਂ ਪਹਿਲਾਂ ਸਨ। ਤਾਂ ਕਿਹੋ ਜਿਹੀ ਹੋਈ ਮੇਰੀ ਫਿਟਕਾਰ। |
أَوَلَمْ يَرَوْا إِلَى الطَّيْرِ فَوْقَهُمْ صَافَّاتٍ وَيَقْبِضْنَ ۚ مَا يُمْسِكُهُنَّ إِلَّا الرَّحْمَٰنُ ۚ إِنَّهُ بِكُلِّ شَيْءٍ بَصِيرٌ (19) ਕੀ ਉਨ੍ਹਾਂ ਪੰਛੀਆਂ ਨੂੰ ਆਪਣੇ ਉੱਤੇ ਖੰਭ ਫੈਲਾਉਂਦੇ ਨਹੀਂ ਦੇਖਿਆ। ਅਤੇ ਉਹ ਉਨ੍ਹਾਂ (ਖੰਭਾਂ) ਨੂੰ ਸਮੇਟ ਵੀ ਲੈਂਦੇ ਹਨ। ਰਹਿਮਾਨ ਤੋਂ ਬਿਨਾ ਕੋਈ ਨਹੀਂ ਜਿਹੜਾ ਉਨ੍ਹਾਂ ਨੂੰ ਥੰਮ ਕੇ ਰੱਖਦਾ ਹੋਵੇ। ਬੇਸ਼ੱਕ ਉਹ ਹਰ ਚੀਜ਼ ਨੂੰ ਦੇਖ ਰਿਹਾ ਹੈ। |
أَمَّنْ هَٰذَا الَّذِي هُوَ جُندٌ لَّكُمْ يَنصُرُكُم مِّن دُونِ الرَّحْمَٰنِ ۚ إِنِ الْكَافِرُونَ إِلَّا فِي غُرُورٍ (20) ਭਲਾ ਕਿਹੜਾ ਹੈ ਜਿਹੜਾ ਤੁਹਾਡੀ ਫੌਜ ਬਣਾ ਕੇ ਰਹਿਮਾਨ ਦੇ ਮੁਕਾਬਲੇ ਤੁਹਾਡੀ ਮਦਦ ਕਰੇ?ਇਨਕਾਰ ਕਰਨ ਵਾਲੇ ਭੁਲੇਖੇ ਵਿਚ ਪਏ ਹੋਏ ਹਨ। |
أَمَّنْ هَٰذَا الَّذِي يَرْزُقُكُمْ إِنْ أَمْسَكَ رِزْقَهُ ۚ بَل لَّجُّوا فِي عُتُوٍّ وَنُفُورٍ (21) ਭਲਾ ਕਿਹੜਾ ਹੈ ਜਿਹੜਾ ਤੁਹਾਨੂੰ ਰਿਜ਼ਕ ਦੇਵੇ, ਜਦੋਂ ਅੱਲਾਹ ਨੇ ਰਿਜ਼ਕ ਨੂੰ ਰੋਕ ਰੱਖਿਆ ਹੋਵੇ। ਸਗੋਂ ਇਹ ਬਗ਼ਾਵਤ ਅਤੇ ਈਰਖਾ ਵਿਚ ਫਸੇ ਪਏ ਹਨ। |
أَفَمَن يَمْشِي مُكِبًّا عَلَىٰ وَجْهِهِ أَهْدَىٰ أَمَّن يَمْشِي سَوِيًّا عَلَىٰ صِرَاطٍ مُّسْتَقِيمٍ (22) ਕੀ ਜਿਹੜਾ ਬੰਦਾ ਮੂੰਧੇ-ਮੂੰਹ ਤੁਰ ਰਿਹਾ ਹੈ, ਉਹ ਜ਼ਿਆਦਾ ਸੱਚਾ ਰਾਹ ਪ੍ਰਾਪਤ ਕਰਨ ਵਾਲਾ ਹੈ ਜਾਂ ਉਹ ਬੰਦਾਂ ਜਿਹੜਾ ਇੱਕ ਸਿੱਧੇ ਅਤੇ ਠੀਕ ਰਾਹ ਤੇ ਚੱਲ ਰਿਹਾ ਹੈ। |
قُلْ هُوَ الَّذِي أَنشَأَكُمْ وَجَعَلَ لَكُمُ السَّمْعَ وَالْأَبْصَارَ وَالْأَفْئِدَةَ ۖ قَلِيلًا مَّا تَشْكُرُونَ (23) ਆਸਖੋਂ, ਕਿ ਉਹ ਹੀ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਅਤੇ ਤੁਹਾਡੇ ਲਈ ਅੱਖਾਂ, ਕੰਨ ਅਤੇ ਦਿਲ ਬਣਾਏ। ਤੁਸੀਂ ਲੋਕ ਬਹੁਤ ਘੱਟ ਸ਼ੁਕਰਗੁਜ਼ਾਰ ਹੁੰਦੇ ਹੋ। |
قُلْ هُوَ الَّذِي ذَرَأَكُمْ فِي الْأَرْضِ وَإِلَيْهِ تُحْشَرُونَ (24) ਆਖੋ, ਕਿ ਉਹ ਹੀ ਹੈ, ਜਿਸ ਨੇ ਤੁਹਾਨੂੰ ਧਰਤੀ ਤੇ ਫੈਲਾਇਆ ਅਤੇ ਤੁਸੀਂ ਉਸੇ ਵੱਲ ਹੀ ਇੱਕਠੇ ਕੀਤੇ ਜਾਵੋਗੇ। |
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ (25) ਅਤੇ ਉਹ ਆਖਦੇ ਹਨ ਕਿ ਇਹ ਵਾਅਦਾ ਕਦੋਂ ਪੂਰਾ ਹੋਵੇਗਾ, ਜੇਕਰ ਤੁਸੀਂ ਸੱਚੇ ਹੋ। |
قُلْ إِنَّمَا الْعِلْمُ عِندَ اللَّهِ وَإِنَّمَا أَنَا نَذِيرٌ مُّبِينٌ (26) ਆਖੋ, ਕਿ ਇਹ ਗਿਆਨ ਅੱਲਾਹ ਦੇ ਕੌਲ ਹੈ ਅਤੇ ਮੈਂ ਖੁੱਲ੍ਹੇ ਤੋਰ ਤੇ ਡਰਾਉਣ ਵਾਲਾ ਹਾਂ। |
فَلَمَّا رَأَوْهُ زُلْفَةً سِيئَتْ وُجُوهُ الَّذِينَ كَفَرُوا وَقِيلَ هَٰذَا الَّذِي كُنتُم بِهِ تَدَّعُونَ (27) ਸੋਂ ਜਦੋਂ ਉਹ ਉਸ ਨੂੰ ਨੇੜੇ ਆਉਂਦਾ ਹੋਇਆ ਦੇਖਣਗੇ ਤਾਂ ਉਨ੍ਹਾਂ ਦੇ ਚਿਹਰੇ ਵਿਗੜ ਜਾਣਗੇ, ਜਿਨ੍ਹਾਂ ਨੇ ਅਵੱਗਿਆ ਕੀਤੀ ਅਤੇ ਕਿਹਾ ਜਾਵੇਗਾ ਕਿ ਇਹ ਹੀ ਹੈ ਉਹ ਚੀਜ਼ ਜਿਹੜੀ ਤੁਸੀਂ ਮੰਗਿਆ ਕਰਦੇ ਸੀ। |
قُلْ أَرَأَيْتُمْ إِنْ أَهْلَكَنِيَ اللَّهُ وَمَن مَّعِيَ أَوْ رَحِمَنَا فَمَن يُجِيرُ الْكَافِرِينَ مِنْ عَذَابٍ أَلِيمٍ (28) ਆਖੋ, ਕਿ ਜੇਕਰ ਅੱਲਾਹ ਮੈਨੂੰ ਅਤੇ ਮੇਰੇ ਨਾਲਦਿਆਂ ਨੂੰ ਹਲਾਕ ਕਰ ਦੇ ਕੌਣ ਬਚਾਵੇਗਾ। |
قُلْ هُوَ الرَّحْمَٰنُ آمَنَّا بِهِ وَعَلَيْهِ تَوَكَّلْنَا ۖ فَسَتَعْلَمُونَ مَنْ هُوَ فِي ضَلَالٍ مُّبِينٍ (29) ਆਖੋ, ਕਿ ਉਹ ਰਹਿਮਾਨ ਹੈ, ਅਸੀਂ ਉਸ ਤੇ ਈਮਾਨ ਲੈ ਆਏ ਅਤੇ ਉਸ ਤੇ ਹੀ ਅਸੀ' ਭਰੋਸਾ ਕੀਤਾ। ਸੋ ਜਲਦੀ ਹੀ ਤੁਸੀਂ ਜਾਣ ਲਵੋਗੇ ਕਿ ਸਪੱਸ਼ਟ ਕੁਰਾਹੇ ਤੇ ਕੌਣ ਹੈ। |
قُلْ أَرَأَيْتُمْ إِنْ أَصْبَحَ مَاؤُكُمْ غَوْرًا فَمَن يَأْتِيكُم بِمَاءٍ مَّعِينٍ (30) ਆਖੋ, ਕਿ ਦੱਸੋ ਜੇਕਰ ਤੁਹਾਡਾ ਪਾਣੀ ਨੀਵਾਂ ਉੱਤਰ ਜਾਵੇ ਤਾਂ ਕਿਹੜਾ ਹੈ ਜਿਹੜਾ ਤੁਹਾਡੇ ਲਈ ਸਾਫ ਪਾਣੀ ਲੈ ਆਵੇ। |